ਕਿਸਾਨ ਜਥੇਬੰਦੀ ਦੇ ਸਮੂਹ ਕਿਸਾਨ ਆਪਣੇ ਖੇਤ ਵਿੱਚ ਜਾਂ ਘਰਾਂ ਵਿੱਚ ਪੰਜ ਪੰਜ ਦਰੱਖਤ ਲਾਉਂਣਗੇ

ਸ੍ਰੀ ਮੁਕਤਸਰ ਸਾਹਿਬ 5 ਜੂਨ (ਕੁਲਦੀਪ ਸਿੰਘ ਘੁਮਾਣ ) ਕੌਮੀ ਕਿਸਾਨ ਯੂਨੀਅਨ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਇੱਕ ਹੰਗਾਮੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ ਦੀ ਪ੍ਰਧਾਨਗੀ ਹੇਠ ਹੋਈ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਦੇ ਸਮੂਹ ਕਿਸਾਨ ਆਪਣੇ ਖੇਤ ਵਿੱਚ ਜਾਂ ਘਰਾਂ ਵਿੱਚ ਪੰਜ ਪੰਜ ਦਰੱਖਤ ਲਾਉਂਣਗੇ। ਇਸ ਸਬੰਧੀ ਕੌਮੀ ਕਿਸਾਨ ਯੂਨੀਅਨ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਦੇ ਕੇ ਮੰਗ ਕੀਤੀ ਗਈ ਕਿ ਉਹਨਾਂ ਨੂੰ ਬੂਟੇ ਮੁਹੱਈਆ ਕਰਵਾਏ ਜਾਣ ਇਸ ਤੋਂ ਇਲਾਵਾ ਜੁਲਾਈ ਮਹੀਨੇ ਵਿੱਚ ਬਰਸਾਤਾਂ ਦਾ ਮੌਸਮ ਆ ਰਿਹਾ ਹੈ ਪਰ ਅਜੇ ਤੱਕ ਸੇਮ ਨਾਲਿਆਂ ਦੀ ਸਫਾਈ ਮੁਹਿੰਮ ਨਹੀਂ ਸ਼ੁਰੂ ਕੀਤੀ ਗਈ ਉਸ ਨੂੰ ਜਲਦੀ ਸ਼ੁਰੂ ਕਰਵਾਇਆ ਜਾਵੇ ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਕਿਸਾਨ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਬੂਟੇ ਵੀ ਮੁਹਈਆ ਕਰਵਾਏ ਜਾਣਗੇ ਅਤੇ ਜਲਦੀ ਹੀ ਸੇਮ ਵਾਲਿਆਂ ਦੀ ਸਫਾਈ ਵੀ ਸ਼ੁਰੂ ਕਰਵਾ ਦਿੱਤੀ ਜਾਵੇਗੀ । ਕਿਸਾਨ ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਭਲੇਰੀਆਂ ਤੋਂ ਪਿੰਡ ਤਰਖਾਣ ਵਾਲਾ ਨੂੰ ਜਾਂਦੀ ਹੋਈ ਸੜਕ ਉੱਪਰ ਪਾਏ ਜਾ ਰਹੇ ਮਟੀਰੀਅਲ ਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ, ਅੰਗਰੇਜ ਸਿੰਘ, ਗੁਰਸੇਵਕ ਸਿੰਘ, ਬੂਟਾ ਸਿੰਘ, ਜਸਕਰਨ ਸਿੰਘ, ਭਿੰਦਰ ਸਿੰਘ, ਜਗਸੀਰ ਸਿੰਘ, ਲਖਨਪਾਲ ਸ਼ਰਮਾ, ਚੌਧਰੀ ਪਾਲ ਸਿੰਘ, ਰਜਿੰਦਰ ਸਿੰਘ ਅਤੇ ਲੱਖਾ ਸਿੰਘ ਆਦਿ ਹਾਜ਼ਰ ਸਨ।

Spread the love