ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ

ਮਹਾਰਾਸ਼ਟਰ ਮੰਤਰਾਲੇ ਵਿੱਚ ਅਜੀਤ ਪਵਾਰ ਧੜੇ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਨਰਹਰੀ ਝੀਰਵਾਲ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਨਰਹਰੀ ਝੀਰਵਾਲ ਛੱਤ ਤੋਂ ਛਾਲ ਮਾਰ ਕੇ ਸੁਰੱਖਿਆ ਜਾਲ ਵਿੱਚ ਫਸ ਗਏ। ਝੀਰਵਾਲ ਤੋਂ ਬਾਅਦ ਕੁਝ ਹੋਰ ਕਬਾਇਲੀ ਵਿਧਾਇਕਾਂ ਨੇ ਛਾਲ ਮਾਰ ਦਿੱਤੀ।ਹਾਲਾਂਕਿ ਹੇਠਾਂ ਜਾਲ ਹੋਣ ਕਾਰਨ ਸਾਰਿਆਂ ਦੀ ਜਾਨ ਬਚ ਗਈ। ਝੀਰਵਾਲ ਐਸਟੀ ਕੋਟੇ ਰਾਹੀਂ ਧਨਗਰ ਭਾਈਚਾਰੇ ਨੂੰ ਰਾਖਵੇਂਕਰਨ ਦਾ ਵਿਰੋਧ ਕਰ ਰਹੇ ਹਨ। ਨਰਹਰੀ ਝੀਰਵਾਲ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਮੈਂਬਰ ਹਨ।

Spread the love