ਮਿਸੀਸਾਗਾ : ਮੇਅਰ ਦੀ ਚੋਣ 10 ਜੂਨ ਨੂੰ

10 ਜੂਨ ਨੂੰ ਮਿਸੀਸਾਗਾ ਦੇ ਲੋਕ ਨਵਾਂ ਮੇਅਰ ਚੁਣਨਗੇ। ਸਿਟੀ ਕੌਂਸਲ ਵੱਲੋਂ ਮੇਅਰ ਦੀ ਜ਼ਿਮਨੀ ਚੋਣ ਲਈ ਪ੍ਰਵਾਨਗੀ ਦੇ ਦਿਤੀ ਗਈ ਹੈ ਜੋ ਬੌਨੀ ਕਰੌਂਬੀ ਦੇ ਅਸਤੀਫੇ ਕਾਰਨ ਲਾਜ਼ਮੀ ਹੋ ਗਈ ਸੀ। ਬੌਨੀ ਕਰੌਂਬੀ ਨੇ ਉਨਟਾਰੀਓ ਵਿਚ ਲਿਬਰਲ ਆਗੂ ਬਣਨ ਮਗਰੋਂ ਮੇਅਰ ਦਾ ਅਹੁਦਾ ਛੱਡ ਦਿਤਾ ਸੀ। ਮਿਸੀਸਾਗਾ ਦੇ ਇਤਿਹਾਸ ਵਿਚ ਮੇਅਰ ਦੀ ਚੋਣ ਵਾਸਤੇ ਪਹਿਲੀ ਵਾਰ ਜ਼ਿਮਨੀ ਚੋਣ ਕਰਵਾਉਣੀ ਪੈ ਰਿਹਾ ਹੈ ਅਤੇ ਇਸ ਤੋਂ ਵੀ ਦਿਲਚਸਪ ਤੱਥ ਇਹ ਹੈ ਕਿ 1978 ਤੋਂ ਹੁਣ ਤੱਕ ਸ਼ਹਿਰ ਵਿਚ ਸਿਰ ਦੋ ਬੀਬੀਆਂ ਮੇਅਰ ਦੀ ਕੁਰਸੀ ‘ਤੇ ਕਾਬਜ਼ ਰਹੀਆਂ। 2014 ਤੋਂ ਬੌਨੀ ਕਰੌਂਬੀ ਮੇਅਰ ਦੀ ਸੇਵਾ ਨਿਭਾਅ ਰਹੇ ਸਨ ਜਦਕਿ ਇਸ ਤੋਂ ਪਹਿਲਾਂ 36 ਸਾਲ ਤੱਕ ਹੇਜ਼ਲ ਮਕੈਲੀਅਨ ਨੇ ਸ਼ਹਿਰ ਦੀ ਸਿਆਸਤ ਵਿਚ ਦਬਦਬਾ ਕਾਇਮ ਰੱਖਿਆ।

Spread the love