ਵਰਕ ਤੇ ਸਟੱਡੀ ਪਰਮਿਟ ਨਵਿਆਉਣ ਲਈ ਫਲੈਗਪੋਲ ਦੀ ਸ਼ਰਤ ਖ਼ਤਮ

ਕੈਨੇਡਾ ਦੇ ਆਵਾਸ ਵਿਭਾਗ ਨੇ ਆਵਾਸੀਆਂ ਦੀ ਮੁਸ਼ਕਲ ਸਮਝਦਿਆਂ ਵਰਕ ਤੇ ਸਟੱਡੀ ਪਰਮਿਟ ਨਵਿਆਉਣ ਲਈ ਅਮਰੀਕੀ ਸਰਹੱਦ ਤੋਂ ਵਾਪਸ ਕੈਨੇਡਾ ਦਾਖਲੇ (ਫਲੈਗੋਪੋਲ) ਦੀ ਸ਼ਰਤ ਅੱਜ ਤੋਂ ਖ਼ਤਮ ਕਰ ਦਿੱਤੀ ਹੈ। ਹੁਣ ਘਰ ਬੈਠਿਆਂ ਇਹ ਪਰਮਿਟ ਨਵਿਆਏ ਜਾਂ ਵਧਾਏ ਜਾ ਸਕਣਗੇ ਪਰ ਉਸ ਲਈ ਅਰਜ਼ੀ ਪਰਮਿਟ ਖ਼ਤਮ ਹੋਣ ਤੋਂ ਕਾਫੀ ਦਿਨ ਪਹਿਲਾਂ ਦਰਜ ਕਰਵਾਉਣੀ ਪਵੇਗੀ ਤਾਂ ਜੋ ਅਰਜ਼ੀ ਪਾਉਣ ਵਾਲੇ ਨੂੰ ਪਰਮਿਟ ਸਮੇਂ ਸਿਰ ਮਿਲ ਜਾਏ ਅਤੇ ਉਸ ਦੇ ਕੰਮ ਜਾਂ ਪੜ੍ਹਾਈ ਦਾ ਨੁਕਸਾਨ ਨਾ ਹੋਏ। ਆਵਾਸ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 24 ਦਸੰਬਰ ਤੋਂ ਵਰਕ ਅਤੇ ਸਟੱਡੀ ਪਰਮਿਟ ਨਵਿਆਉਣ ਲਈ ਕਿਸੇ ਵਿਅਕਤੀ ਨੂੰ ਫਲੈਗਪੋਲ ਦੀ ਲੋੜ ਨਹੀਂ ਪਵੇਗੀ ਤੇ ਉਹ ਘਰ ਬੈਠਿਆਂ ਹੀ ਆਨਲਾਈਨ ਅਰਜ਼ੀ ਦਾਖਲ ਕਰਵਾ ਸਕਦਾ ਹੈ।

Spread the love