ਘਰ ਦਾ ਅਚਾਨਕ ਲਾਕ ਹੋਇਆ ਗੇਟ, ਪ੍ਰਧਾਨ ਮੰਤਰੀ ਦੂਜੇ ਨੇਤਾ ਦੇ ਨਾਲ ਖੜ੍ਹੇ ਰਹੇ ਬਾਹਰ

ਬ੍ਰਿਟਿਸ਼ ਪ੍ਰਧਾਨ ਮੰਤਰੀ ਹਾਊਸ ਦੇ ਬਾਹਰ ਇਕ ਅਨੋਖੀ ਘਟਨਾ ਦੇਖਣ ਨੂੰ ਮਿਲੀ, ਜਦੋਂ ਰਿਸ਼ੀ ਸੁਨਕ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ 10 ਡਾਊਨਿੰਗ ਸਟ੍ਰੀਟ ਦੇ ਬਾਹਰ ਖੜ੍ਹੇ ਸਨ ਅਤੇ ਅਚਾਨਕ 10 ਡਾਊਨਿੰਗ ਸਟ੍ਰੀਟ ਦਾ ਗੇਟ ਬੰਦ ਹੋ ਗਿਆ। ਉਹ ਅੰਦਰ ਜਾਣ ਲਈ ਅੱਗੇ ਵਧੇ ਪਰ ਉਦੋਂ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਮਿੰਟਾਂ ਬਾਅਦ ਦਰਵਾਜ਼ਾ ਖੋਲ੍ਹਿਆ ਗਿਆ। ਅਸਲ ਵਿੱਚ ਕੀ ਹੋਇਆ ਸੀ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੇ ਡੱਚ ਹਮਰੁਤਬਾ ਮਾਰਕ ਰੁਟੇ ਨੂੰ 10 ਡਾਊਨਿੰਗ ਸਟ੍ਰੀਟ ਦੇ ਬਾਹਰ ਦੇਖਿਆ ਗਿਆ। ਸੁਨਕ ਡੱਚ ਨੇਤਾ ਦਾ ਪੌੜੀਆਂ ‘ਤੇ ਸਵਾਗਤ ਕਰਦੇ ਨਜ਼ਰ ਆਏ, ਜਿੱਥੇ ਦੋਵਾਂ ਨੇ ਫੋਟੋਗ੍ਰਾਫ਼ਰਾਂ ਲਈ ਪੋਜ਼ ਦਿੱਤੇ। ਜਿਸ ਤੋਂ ਬਾਅਦ ਉਹ ਗੇਟ ਨਾ ਖੋਲ ਸਕੇ ਤੇ ਉਡੀਕ ਕਰਦੇ ਰਹੇ। ਵੀਡੀਓ ‘ਚ ਸੁਨਕ ਅਤੇ ਮਾਰਕ ਨੂੰ ਪੌੜੀਆਂ ‘ਤੇ ਖੜ੍ਹੇ ਹੋ ਕੇ ਇੰਤਜ਼ਾਰ ਕਰਦੇ ਦੇਖਿਆ ਜਾ ਸਕਦਾ ਹੈ। ਸੁਨਕ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਰਾਹਟ ਹੈ, ਜਦੋਂ ਕਿ ਮਾਰਕ ਗੰਭੀਰ ਨਜ਼ਰ ਆ ਰਹੇ ਹਨ। ਕੁਝ ਮਿੰਟਾਂ ਬਾਅਦ, ਇੱਕ ਸੁਰੱਖਿਆ ਗਾਰਡ ਨੇ ਆ ਕੇ ਦਰਵਾਜ਼ਾ ਖੋਲਿਆ। ਬਾਅਦ ਵਿੱਚ ਦੱਸਿਆ ਗਿਆ ਕਿ ਇਹ ਤਕਨੀਕੀ ਸਮੱਸਿਆ ਸੀ।

Spread the love