21ਹਜਾਰ ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਆਪਣੇ ਲੇਬਨਾਨ ਵਿਚ ਹੋਣ ਵੱਜੋਂ ਰਜਿਸਟਰ ਕੀਤਾ ਸੀ। ਕੈਨੇਡਾ ਆਪਣੇ ਨਾਗਰਿਕਾਂ ਨੂੰ ਲੇਬਨਾਨ ਚੋਂ ਨਿਕਲਣ ਦੀ ਅਪੀਲ ਕਰ ਰਿਹਾ ਹੈ। ਕੈਨੇਡਾ ਦਾ ਕਹਿਣਾ ਹੈ ਕਿ ਜੇ ਜੰਗ ਲੇਬਨਾਨ ਨੂੰ ਘੇਰਦੀ ਹੈ ਤਾਂ ਲੋਕ ਸਰਕਾਰੀ ਨਿਕਾਸੀ ਉਡਾਣਾਂ ਰਾਹੀਂ ਨਿਕਲਣ ਦੇ ਆਸਰੇ ਨਹੀਂ ਰਹਿ ਸਕਦੇ।ਕੈਨੇਡਾ ਆਪਣੇ ਨਾਗਰਿਕਾਂ ਦੀ ਸੰਭਾਵਿਤ ਨਿਕਾਸੀ ਲਈ ਅਕਤੂਬਰ ਤੋਂ ਯੋਜਨਾ ਬਣਾ ਰਿਹਾ ਹੈ ਅਤੇ ਤਿਆਰੀ ਵਜੋਂ ਕੈਨੇਡਾ ਨੇ ਲੇਬਨਾਨ ਅਤੇ ਸਾਈਪ੍ਰਸ ਵਿੱਚ ਆਪਣੇ ਫ਼ੌਜੀ ਵੀ ਭੇਜੇ ਹਨ।ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਲੇਬਨਾਨ ਵਿਚ ਮੌਜੂਦ ਕੈਨੇਡੀਅਨਾਂ ਨੂੰ ਤੁਰੰਤ ਕੈਨੇਡਾ ਵਾਪਸ ਆਉਣ ਦੀ ਅਪੀਲ ਕੀਤੀ ਹੈ।ਜੋਲੀ ਨੇ ਬੁੱਧੜਾਰ ਨੂੰ X ‘ਤੇ ਲਿਖਿਆ, ਜੇਕਰ ਤੁਸੀਂ ਲੇਬਨਾਨ ਵਿੱਚ ਹੋ, ਤਾਂ ਘਰ ਵਾਪਸ ਆਓ। ਜੇ ਤਣਾਅ ਵਧਦਾ ਹੈ, ਤਾਂ ਹੋ ਸਕਦਾ ਹੈ ਕਿ ਜ਼ਮੀਨੀ ਹਾਲਾਤ ਸਾਨੂੰ ਤੁਹਾਡੀ ਮਦਦ ਕਰਨ ਦੀ ਇਜਾਜ਼ਤ ਨਾ ਦੇਣ, ਅਤੇ ਤੁਸੀਂ ਉਹ ਮੁਲਕ ਛੱਡਣ ਦੇ ਯੋਗ ਨਾ ਹੋਵੋ
।