Bramption : ਸਪੀਡ ਕੈਮਰਿਆਂ ਦੀ ਗਿਣਤੀ 185 ਕੀਤੀ ਜਾਵੇਗੀ

100 ਨਵੇਂ ਕੈਮਰਿਆਂ ਲਈ ਫੰਡ ਅਲਾਟਮੈਂਟ 2024 ਦੇ ਬਜਟ ਵਿਚ ਕੀਤੀ ਜਾ ਚੁੱਕੀ ਹੈ ਪਰ ਇਸੇ ਦੌਰਾਨ ਸਿਟੀ ਕੌਂਸਲ ਵੱਲੋਂ ਖੰਭਿਆਂ ਵਾਲੇ ਕੈਮਰਿਆਂ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿਤੀ ਗਈ ਜਿਸ ਮਗਰੋਂ ਕੁਲ ਗਿਣਤੀ 185 ਤੱਕ ਪਹੁੰਚਣ ਦਾ ਰਾਹ ਪੱਧਰਾ ਹੋ ਗਿਆ। ਸਤੰਬਰ ਦੇ ਅੰਤ 40 ਨਵੇਂ ਕੈਮਰੇ ਸਥਾਪਤ ਕਰ ਦਿਤੇ ਜਾਣਗੇ ਅਤੇ 40 ਹੋਰ ਨਵੰਬਰ ਦੇ ਅੰਤ ਤੱਕ ਲੱਗ ਜਾਣਗੇ। ਇਸ ਮਗਰੋਂ ਫਰਵਰੀ 2025 ਦੇ ਅੰਤ ਤੱਕ 25 ਹੋਰ ਕੈਮਰੇ ਲਾਉਣ ਦੀ ਯੋਜਨਾ ਤੈਅ ਕੀਤੀ ਗਈ ਹੈ ਅਤੇ ਜੂਨ 2025 ਦੇ ਅੰਤ ਤੱਕ 35 ਕੈਮਰੇ ਸਥਾਪਤ ਕਰ ਦਿਤੇ ਜਾਣਗੇ।

Spread the love