ਵੀਰਵਾਰ ਨੂੰ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਫਾਰਮਾਕੇਅਰ ਬਿਲ ਹਾਊਸ ਆਫ ਕਾਮਨਜ਼ ਵਿਚ ਪੇਸ਼ ਕਰ ਦਿਤਾ ਅਤੇ ਇਸ ਦੇ ਪਾਸ ਹੋਣ ਮਗਰੋਂ ਮੁਲਕ ਦੇ ਲੋਕਾਂ ਨੂੰ ਡਾਕਟਰ ਦੀ ਪਰਚੀ ‘ਤੇ ਲਿਖੀਆਂ ਦਵਾਈਆਂ ਬੇਹੱਦ ਸਸਤੇ ਭਾਅ ਮਿਲਣੀਆਂ ਆਰੰਭ ਹੋ ਜਾਣਗੀਆਂ। ਸਿਰਫ ਐਨਾ ਹੀ ਨਹੀਂ ਬਿਲ ਵਿਚ ਡਾਇਬਟੀਜ਼ ਅਤੇ ਬਰਥ ਕੰਟਰੋਲ ਪਿਲਜ਼ ਮੁਫਤ ਦੇਣ ਦੀ ਤਜਵੀਜ਼ ਰੱਖੀ ਗਈ ਹੈ।ਹਾਊਸ ਆਫ ਕਮਾਨਜ਼ ਵਿਚ ਬਿਲ ਪਾਸ ਹੋਣ ਮਗਰੋਂ ਸੂਬਾ ਸਰਕਾਰ ਨਾਲ ਸਮਝੌਤੇ ਕਰਨੇ ਹੋਣਗੇ ਅਤੇ ਐਲਬਰਟਾ ਸਰਕਾਰ ਪਹਿਲਾਂ ਹੀ ਫਾਰਮਾਕੇਅਰ ਵਿਚੋਂ ਬਾਹਰ ਰਹਿਣ ਦਾ ਐਲਾਨ ਕਰ ਚੁੱਕੀ ਹੈ। ਸਿਹਤ ਮੰਤਰੀ ਮਾਰਕ ਹਾਲੈਂਡ ਨੇ ਕਿਹਾ ਕਿ ਮੁਢਲੇ ਤੌਰ ਡੇਢ ਅਰਬ ਡਾਲਰ ਦਾ ਖਰਚ ਆ ਸਕਦਾ ਹੈ ਪਰ ਇਸ ਦੇ ਨਾਲ ਰਾਜ ਸਰਕਾਰਾਂ ਅਤੇ ਟੈਰੇਟ੍ਰੀਜ਼ ਨਾਲ 13 ਸਮਝੌਤਿਆਂ ਨੂੰ ਸਹੀਬੱਧ ਕਰਨਾ ਵੀ ਲਾਜ਼ਮੀ ਹੋਵੇਗਾ। ਇਸੇ ਦੌਰਾਨ ਕੈਨੇਡੀਅਨ ਫਾਰਮਾਸਿਸਟ ਐਸੋਸੀਏਸ਼ਨ ਦੀ ਜੌਇਲ ਵਾਕਰ ਨੇ ਸਵਾਲ ਉਠਾਇਆ ਕਿ ਓਜ਼ੈਂਪਿਕ ਵਰਗੀ ਦਵਾਈ ਨੂੰ ਫਾਰਮਾਕੇਅਰ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ।
