ਐਮਰਜੈਂਸੀ ਬ੍ਰੇਕ ਲਗਾ ਰੋਕਣਾ ਪਿਆ ਜਹਾਜ਼

ਸ਼ਿਮਲਾ ਦੇ ਜੁੱਬਰਹੱਟੀ ਹਵਾਈ ਅੱਡੇ ’ਤੇ ਅੱਜ ਸਵੇਰੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਿੱਲੀ ਤੋਂ ਸ਼ਿਮਲਾ ਆ ਰਹੇ ਅਲਾਇੰਸ ਏਅਰ ਦੇ ਏ.ਟੀ.ਆਰ. ਜਹਾਜ਼ ਨੂੰ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ। ਜਹਾਜ਼ ਨੂੰ ਰਨਵੇਅ ਦੇ ਅੱਧੇ ਹਿੱਸੇ ’ਤੇ ਹੀ ਉਤਾਰਿਆ ਗਿਆ ਸੀ। ਜਹਾਜ਼ ਵਿਚ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਡੀ.ਜੀ.ਪੀ. ਡਾ. ਅਤੁਲ ਵਰਮਾ ਸਵਾਰ ਸਨ। ਦੋਵੇਂ ਦਿੱਲੀ ਤੋਂ ਸ਼ਿਮਲਾ ਵਾਪਸ ਆ ਰਹੇ ਸਨ।

Spread the love