ਪੁਲੀਸ ਨੇ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਮਿਸ਼ੀਗਨ ਯੂਨੀਵਰਸਿਟੀ ਵਿਚ ਫਲਸਤੀਨੀ ਸਮਰਥਕਾਂ ਦੇ ਕੈਂਪ ਨੂੰ ਤੋੜ ਦਿੱਤਾ। ਪੁਲੀਸ ਅਧਿਕਾਰੀਆਂ ਨੇ ਮਿਸ਼ੀਗਨ ਯੂਨੀਵਰਸਿਟੀ ਦੇ ਡਿਆਗ ਇਲਾਕੇ ਤੋਂ ਕਰੀਬ 50 ਵਿਅਕਤੀਆਂ ਨੂੰ ਬਾਹਰ ਕੱਢਿਆ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਹੈਲਮੇਟ ਪਹਿਨੇ ਹੋਏ ਸਨ ਅਤੇ ਸੁਰੱਖਿਆ ਲਈ ਸ਼ੀਲਡ ਫੜੀਆਂ ਹੋਈਆਂ ਸਨ। ਇਹ ਸਥਾਨ ਦਹਾਕਿਆਂ ਤੋਂ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਥਾਨ ਰਿਹਾ ਹੈ। ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਲਸਤੀਨੀ ਸਮਰਥਕ ਵਿਦਿਆਰਥੀ ਸਮੂਹਾਂ ਦੇ ਇੱਕ ਸਮੂਹ ਨੇ ਸੋਸ਼ਲ ਮੀਡੀਆ ‘ਤੇ ਕਿਹਾ,‘ਅਸੀਂ ਨਹੀਂ ਰੁਕਾਂਗੇ, ਅਸੀਂ ਨਹੀਂ ਥੱਕਾਂਗੇ।’