Avatar and Titanic ਫਿਲਮ ਦੇ ਨਿਰਮਾਤਾ ਦਾ 63 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਜੇਮਸ ਕੈਮਰਨ ਦੀ ਬਲਾਕਬਸਟਰ ਫਿਲਮ ‘ਟਾਈਟੈਨਿਕ’ ਦੇ ਪੁਰਸਕਾਰ ਜੇਤੂ ਨਿਰਮਾਤਾ ਜੌਨ ਲੈਂਡੌ ਦੀ ਬੀਤੇਂ ਦਿਨ ਮੌਤ ਹੋ ਗਈ। ਉਹ 63 ਸਾਲ ਦੇ ਸੀ। ਜੌਨ ਲੈਂਡੌ ਦੀ ਕੈਂਸਰ ਨਾਲ ਲੰਬੀ ਲੜਾਈ ਲੜਣ ਤੋਂ ਬਾਅਦ ਮੌਤ ਹੋ ਗਈ। ਡਿਜ਼ਨੀ ਐਂਟਰਟੇਨਮੈਂਟ ਦੇ ਕੋ-ਚੇਅਰਮੈਨ ਐਲਨ ਬਰਗਮੈਨ ਨੇ ਇੱਕ ਬਿਆਨ ਵਿੱਚ ਕਿਹਾ, “ਜੋਨ ਇੱਕ ਦੂਰਦਰਸ਼ੀ ਸੋਚ ਵਾਲਾ ਵਿਅਕਤੀ ਸੀ ਜਿਸਦੀ ਅਸਾਧਾਰਣ ਪ੍ਰਤਿਭਾ ਅਤੇ ਜਨੂੰਨ ਨੇ ਕੁਝ ਸਭ ਤੋਂ ਅਭੁੱਲ ਕਹਾਣੀਆਂ ਨੂੰ ਵੱਡੇ ਪਰਦੇ ‘ਤੇ ਜੀਵੰਤ ਕੀਤਾ।” ਫਿਲਮ ਉਦਯੋਗ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਨੇ ਇੱਕ ਅਮਿੱਟ ਛਾਪ ਛੱਡੀ ਹੈ।

Spread the love