ਵਰਜੀਨੀਆ ਦਾ ਮੇਲਾ ਪੰਜਾਬਣਾਂ ਦਾ 2024 ਬੜੀ ਧੂਮ ਧਾਮ ਨਾਲ ਸੰਪੰਨ ਹੋਇਆ

ਵਰਜੀਨੀਆ , 29 ਅਗਸਤ (ਰਾਜ ਗੋਗਨਾ )-ਪੰਜਾਬਣਾਂ  ਦਾ ਹਰ ਸਾਲ ਸਾਵਣ ਦੇ ਮਹੀਨੇ ਵਰਜੀਨੀਆ ਵਿਖੇ ਪੰਜਾਬਣਾਂ ਦਾ ਮੇਲਾ ਬਹੁਤ ਹੀ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਜਾਂਦਾਹੈ। ਇਸ ਸਾਲ ਵੀ ਮੇਲਾ ਪੰਜਾਬਣਾਂ ਦਾ -2024 ਦਾ ਆਯੋਜਨ ਮੈਰੀਲੈਂਡ ਵਿੱਖੇ ਆਯੋਜਿਤ ਕੀਤਾ ਗਿਆ ਜੋ ਬਹੁਤ ਹੀ ਸ਼ਲਾਘਾਯੋਗ ਢੰਗ ਦੇ ਨਾਲ ਕੀਤਾ ਬੜੀ ਧੂਮ ਧਾਮ ਨਾਲ ਸੰਪੰਨ ਹੋਇਆ। ਜਿਸਦੀਆਂ ਧੂੰਮਾਂ ਵਰਜੀਨੀਆ ਮੈਰੀਲੈਂਡ ਅਤੇ ਵਾਸ਼ਿੰਗਟਨ ਡੀ.ਵੀ. ਤੱਕ ਵੀ ਸੁਣਨ ਨੂੰ ਮਿਲੀਆਂ।‘ਮੇਲਾ ਪੰਜਾਬਣਾ ਦਾ-2024′ ਪਹਿਲਾਂ ਨਾਲੋਂਵੀ ਵੱਧ ਕਾਮਯਾਬ ਹੋ ਕੇ ਨਿਬੜਿਆ ਅਤੇ ਬਾਕੀ ਮੇਲਿਆਂ ਦੇ ਨਾਲੋਂ ਵੱਖਰਾ ਅਤੇ ਬੀਬੀਆਂ ਦਾ ਭਰਵਾਂ ਇਕੱਠ  ਰਿਹਾ। ਇਸ ਮੇਲੇ ਦੇ ਦੌਰਾਨ ਛੋਟੀਆਂ-ਛੋਟੀਆਂ ਬੱਚੀਆਂ, ਜਵਾਨ ਅਤੇ ਬਜ਼ੁਰਗ ਔਰਤਾਂ ਪੰਜਾਬੀ ਪਹਿਰਾਵੇ ਵਿੱਚ ਦਿਖਾਈ ਦਿੱਤੀਆ ਗਈਆਂ। ਇਸ ਮੇਲੇ ਦੇ  ਦੌਰਾਨ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਪੰਜਾਬ ਦੇ ਸੱਭਿਆਚਾਰਚਾਰ ਨੂੰ ਅਮਰੀਕਾ ਵਿਖੇ ਮੁੜ ਸੁਰਜੀਤ ਕਰ ਦਿੱਤਾ ਗਿਆ ਹੈ। ਮੇਲੇਦੌਰਾਨ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਵਾਲੀਆਂ ਪੁਰਾਤਨ ਵਸਤਾਂ ਨੌਜਵਾਨ ਬੱਚੀਆਂ ਨੂੰਦੱਸੀਆਂ ਗਈਆਂ, ਜੋ ਚੀਜ਼ਾਂ ਪੰਜਾਬ ਅਤੇ ਦੇਸ਼ਾਂਵਿਦੇਸ਼ਾਂ ਵਿੱਚ ਅਲੋਪ ਹੋ ਗਈਆਂ ਹਨ, ਜਿਸ ਵਿੱਚਚਰਖਾ, ਮਧਾਣੀ, ਪੀੜ੍ਹੀ, ਸਗੀ ਫੁੱਲ, ਗਾਗਰਾਂ,ਛੱਜ, ਡੋਲੂ, ਬਾਲਟੀਆਂ, ਛੰਨੇ, ਕੜੇ ਵਾਲੇ ਗਲਾਸ,ਪੱਖੀਆਂ ਬਾਰੇ ਬੱਚੀਆਂ ਨੂੰ ਪ੍ਰਤਖ ਰੂਪ ਵਿੱਚ ਜਾਣਕਾਰੀ ਮਿਲੀ।ਇਸ ਮੇਲੇ ਦੇ ਆਰਗੇਨਾਈਜ਼ਰ ਅਮੇਜਿੰਗਟੀ.ਵੀ.ਦੀ  ਜਸਵੀਰ ਕੌਰ ਨੇ ਮੇਲੇ ਵਿੱਚ ਆਈਆਂ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ ਅਤੇ ਡਾ.ਗਗਨਦੀਪ ਕੌਰ ਨੇ ਸਟੇਜ ਸ੍ਰੈਕ੍ਰਟਰੀ ਦੀ ਸੇਵਾ ਸੰਭਾਲੀ।ਇਸ ਮੇਲੇ ਦੇ ਸਪਾਂਸਰ ਅਤੇ ਸਪੋਰਟਰ ਸਿੱਖਸ ਆਫ ਅਮਰੀਕਾ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦਕੀਤਾ ਗਿਆ, ਜੋ ਪੰਜਾਬ, ਪੰਜਾਬੀ ਅਤੇਪੰਜਾਬੀਅਤ ਨੂੰ ਜੋੜਨ ਲਈ ਹਮੇਸ਼ਾਂ ਉਪਰਾਲੇਕਰਦਾ ਰਹਿੰਦਾ ਹੈ। ਡਾਇਰੈਕਟਰ ਵਰਿੰਦਰ ਸਿਘ ਵੱਲੋਂਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅੱਗੇ ਤੋਂ ਵੀ ਅਸੀ ਇਸੇ ਤਰ੍ਹਾਂ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਮੇਲੇ ਕਰਵਾਉਂਦੇ ਰਹਾਂਗਾ ਤਾਂ ਜੋ ਸਾਡੀਪੀੜ੍ਹੀ ਆਪਣੇ ਮਹਾਨ ਸਭਿਆਚਾਰ ਦੀ ਵਿਰਾਸਤ ਨੂੰ ਜਾਣਿਆ ਜਾ ਸਕੇ। ਅਤੇ ਨਸ਼ੇ ਰਹਿਤ ਰਹਿ ਕੇ ਆਪਣੀ ਕਮਿਊਨਿਟੀ ਨੂੰ ਆਪਸ ਵਿੱਚ ਜੋੜੀ ਰੱਖਣ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ‘ਮੇਲਾ ਪੰਜਾਬਣਾਂ ਦਾ -2024 ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਬੜੀ ਧੂਮ ਧਾਮ ਨਾਲ ਸ਼ੰਪੰਨ ਹੋਇਆ। ਅਤੇ ਮੁੜ ਅਗਲੇ ਵਰ੍ਹੇਆਉਣ ਦਾ ਸੱਦਾ ਦਿੰਦਾ ਹੋਇਆ ਬਹੁਤ ਹੀ ਸ਼ਾਨਦਾਰ ਤੇ ਪ੍ਰਭਾਵੀ ਢੰਗ ਨਾਲ ਸਮਾਪਤ ਹੋਇਆ।

Spread the love