ਹਰਿਆਣਾ ਅਤੇ ਜੰਮੂ-ਕਸ਼ਮੀਰ ‘ਚ ਹੋਈ ਵੋਟਿੰਗ ਦੇ ਅੱਜ ਆਉਣਗੇ ਨਤੀਜੇ

ਹਰਿਆਣਾ ‘ਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਸਾਰੀਆਂ 90 ਸੀਟਾਂ ‘ਤੇ ਵੋਟਿੰਗ ਹੋਈ ਸੀ। ਹਰਿਆਣਾ ਵਿੱਚ ਇਸ ਵਾਰ ਸੀਪੀਐਮ ਦੇ ਨਾਲ ਕਾਂਗਰਸ ਨੇ 90 ਸੀਟਾਂ ਉੱਤੇ ਚੋਣ ਲੜੀ ਹੈ ਅਤੇ ਇੱਕ ਸੀਟ ਸੀਪੀਐਮ ਨੂੰ ਦਿੱਤੀ ਹੈ। ਜਦਕਿ ਭਾਜਪਾ ਨੇ 89 ਸੀਟਾਂ ‘ਤੇ ਚੋਣ ਲੜੀ ਹੈ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸਾਰੀਆਂ 90 ਸੀਟਾਂ ‘ਤੇ ਚੋਣ ਲੜੀ ਹੈ। ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 6 ਅਕਤੂਬਰ ਨੂੰ ਜਾਰੀ ਕੀਤੇ ਗਏ ਸਨ।

Spread the love