ਰੂਸ ਤੇ ਯੂਕ੍ਰੇਨ ਜੰਗ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਦੀ ਮੌਤ ਹੋ ਗਈ ਸੀ। ਸੁਨਹਿਰੀ ਭਵਿੱਖ ਲਈ ਤੇਜਪਾਲ ਇਸ ਸਾਲ ਜਨਵਰੀ ਵਿੱਚ ਰੂਸ ਗਿਆ ਸੀ ਅਤੇ ਉਥੇ ਜਾ ਕੇ ਰੂਸ ਆਰਮੀ ਵਿੱਚ ਭਰਤੀ ਹੋ ਗਿਆ ਸੀ।ਤੇਜਪਾਲ ਦੀ ਪਤਨੀ ਪਰਵਿੰਦਰ ਕੌਰ ਨੇ ਦੱਸਿਆ ਕਿ ਰੂਸ ਸਰਕਾਰ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੀਆਰ ਮਿਲ ਚੁੱਕੀ ਅਤੇ ਜਦ ਉਸ ਦਾ ਪਰਿਵਾਰ ਰੂਸ ਜਾਵੇਗਾ ਉਨ੍ਹਾਂ ਨੂੰ ਵੀ ਪੀਆਰ ਮਿਲ ਜਾਵੇਗੀ। ਪਰਮਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ 20-20 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚਾ ਵੀ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਉਹ ਢਾਈ ਮਹੀਨੇ ਰੂਸ ਰਹਿ ਕੇ ਆਏ ਹਨ ਅਤੇ ਸਾਰੇ ਆਪਣੇ ਅਤੇ ਆਪਣੇ ਪਰਿਵਾਰ ਦੇ ਕਾਗਜ ਉੱਥੇ ਜਮ੍ਹਾਂ ਕਰਵਾ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜਦ ਉਨ੍ਹਾਂ ਦਾ ਪਰਿਵਾਰ ਰੂਸ ਜਾਵੇਗਾ ਤਾਂ ਰੂਸ ਸਰਕਾਰ ਵੱਲੋਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਦੇ ਬੱਚੇ ਵੀ ਰੂਸ ਵਿੱਚ ਜਾ ਕੇ ਮੁਫ਼ਤ ਸਿੱਖਿਆ ਲੈਣਗੇ।