ਪਿੰਡ ਦੀ ਇਕਲੌਤੀ ਵੋਟਰ ਤੋਂ ਵੋਟ ਪਵਾਉਣ 40 ਕਿਲੋਮੀਟਰ ਪਹੁੰਚੀ ਟੀਂਮ

ਚੀਨ ਦੀ ਸਰਹੱਦ ਨਾਲ ਲੱਗਦੇ ਪਿੰਡ ਦੀ ਇਕੱਲੀ ਮਹਿਲਾ ਵੋਟਰ ਦੀ ਵੋਟ ਪਵਾਉਣ ਲਈ ਅਧਿਕਾਰੀਆਂ ਦੀ ਟੀਂਮ ਨੂੰ 40 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਚੋਣ ਕਮਿਸ਼ਨ (ਈਸੀ) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਮਾਲੋਗਾਮ ਪਿੰਡ ਤੱਕ ਪਹੁੰਚਣ ਲਈ ਇੱਕ ਲੰਮਾ ਸਫ਼ਰ ਤੈਅ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸ ਦੀ ਇਕਲੌਤੀ ਵੋਟਰ 44 ਸਾਲਾ ਸੋਖੇਲਾ ਤਯਾਂਗ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕੇ । ਤਯਾਂਗ ਚੀਨ ਦੀ ਸਰਹੱਦ ਨਾਲ ਲੱਗਦੇ ਪਿੰਡ ਦੀ ਇਕੱਲੀ ਮਹਿਲਾ ਵੋਟਰ ਹੈ। ਤਯਾਂਗ ਅਣਵਿਆਹੀ ਲੜਕੀ ਹੈ ਅਤੇ ਉਸ ਦੇ ਮਾਤਾ-ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਪਿੰਡ ਵਿੱਚ ਹੀ ਰਹਿੰਦੀ ਹੈ। ਚੀਨ ਦੀ ਸਰਹੱਦ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੇ ਪਿੰਡ ਵਿਚਾਲੇ ਸਿਰਫ਼ ਇੱਕ ਪਹਾੜੀ ਹੈ।

Spread the love