ਅੱਲੂ ਅਰਜੁਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਪੁਸ਼ਪਾ 2’ (Pushpa 2) ਦੇ ਟ੍ਰੇਲਰ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ ‘ਪੁਸ਼ਪਾ 2’ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸ਼ਕਾਂ ਦੀ ਉਡੀਕ ਜਲਦ ਹੀ ਖਤਮ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ 17 ਨਵੰਬਰ, 2024 ਨੂੰ ਸ਼ਾਮ 6:03 ਵਜੇ ਲਾਂਚ ਕੀਤਾ ਜਾਵੇਗਾ। ਪਹਿਲਾਂ ਖਬਰ ਸੀ ਕਿ ਟ੍ਰੇਲਰ 15 ਨਵੰਬਰ ਨੂੰ ਰਿਲੀਜ਼ ਹੋਵੇਗਾ ਪਰ ਹੁਣ ਇਸ ਦੀ ਨਵੀਂ ਤਰੀਕ 17 ਨਵੰਬਰ ਤੈਅ ਕੀਤੀ ਗਈ ਹੈ।
ਫਿਲਮ ਦੇ ਨਿਰਮਾਤਾਵਾਂ ਨੇ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਲਿਖਿਆ ਹੈ ਕਿ ‘ਸਿਨੇਮਾਘਰਾਂ ‘ਚ MASS ਫੈਸਟੀਵਲ ਦੀ ਸ਼ੁਰੂਆਤ ਤੋਂ ਪਹਿਲਾਂ, ਅਸੀਂ ਇਕ ਧਮਾਕੇਦਾਰ ਟ੍ਰੇਲਰ ਲਾਂਚ ਕਰ ਰਹੇ ਹਾਂ।’ ਇਹ ਟ੍ਰੇਲਰ ਸ਼ਾਮ 6.03 ਵਜੇ ਪਟਨਾ ‘ਚ ਰਿਲੀਜ਼ ਕੀਤਾ ਜਾਵੇਗਾ।’ ਇਹ ਫਿਲਮ 5 ਦਸੰਬਰ ਨੂੰ ਸਿਨੇਮਾਘਰਾਂ ਚ ਦਸਤਕ ਦੇਵੇਗੀ।