ਭਾਰਤੀਆਂ ਲਈ ਘੱਟ ਹੋਵੇਗੀ ਅਮਰੀਕੀ ਵੀਜ਼ੇ ਦੀ ਉਡੀਕ

ਅਮਰੀਕਾ ਭਾਰਤੀਆਂ ਨੂੰ ਵਿਜ਼ਿਟਰ ਵੀਜ਼ਾ ਜਾਰੀ ਕਰਨ ‘ਚ ਲੱਗਣ ਵਾਲੇ ਸਮੇਂ ਨੂੰ ਹੋਰ ਘੱਟ ਕਰਨ ਦੀ ਦਿਸ਼ਾ ‘ਚ ਕੰਮ ਕਰ ਰਿਹਾ ਹੈ। ਪਿਛਲੇ ਸਾਲ ਵੀ ਅਮਰੀਕਾ ਨੇ ਇਹ ਵੀਜ਼ਾ ਜਾਰੀ ਕਰਨ ‘ਚ ਲੱਗਣ ਵਾਲਾ ਸਮਾਂ 75 ਫ਼ੀਸਦੀ ਤੱਕ ਘੱਟ ਕੀਤਾ ਸੀ। ਵਣਜੀ ਦੂਤਘਰ ਮਾਮਲਿਆਂ ਦੀ ਅਮਰੀਕਾ ਦੀ ਉਪ ਰੱਖਿਆ ਮੰਤਰੀ ਰੈਨਾ ਬਿਟਰ ਨੇ ਇਹ ਜਾਣਕਾਰੀ ਦਿੱਤੀ।ਬਿਟਰ ਨੇ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ’ਚ ਦੂਤਘਰ ਨੇ ਪਿਛਲੇ ਸਾਲ 14 ਲੱਖ ਵੀਜ਼ਾ ਅਰਜ਼ੀਆਂ ’ਤੇ ਕੰਮ ਕੀਤਾ ਜਿਹੜੀ ਵੱਡੀ ਗਿਣਤੀ ਹੈ। ਸੈਲਾਨੀਆਂ ਲਈ ਪਹਿਲੀ ਵਾਰ ਅਮਰੀਕਾ ਦੀ ਯਾਤਰਾ ਕਰਨ ਵਾਲਿਆਂ ਨੂੰ ਵੀਜ਼ੇ ਜਾਰੀ ਕਰਨ ’ਚ ਜ਼ਿਆਦਾ ਸਮਾਂ ਲੱਗਦਾ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਹ ਸਮਾਂ 75 ਫ਼ੀਸਦੀ ਤੱਕ ਘੱਟ ਕੀਤਾ ਗਿਆ ਹੈ।

Spread the love