ਕਿੱਥੇ ਬਣਿਆ ਦੁਨੀਆ ਦਾ ਪਹਿਲਾ AI ਹਸਪਤਾਲ

ਚੀਨ ਦੀ ਰਾਜਧਾਨੀ ਬੀਜਿੰਗ ਵਿਚ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਨਲ ਇੰਟੈਲੀਜੈਂਸ ਹਸਪਤਾਲ ਸ਼ੁਰੂ ਹੋਇਆ ਹੈ। ਇਸ ਹਸਪਤਾਲ ਦਾ ਨਾਂ ‘ਏਜੰਟ ਹਸਪਤਾਲ’ ਹੈ। ਇਸ ਨੂੰ ਸ਼ਿੰਘੂਆ ਯੂਨੀਵਰਸਿਟੀ ਦੇ ਰਿਚਰਸ ਨੇ ਤਿਆਰ ਕੀਤਾ ਹੈ। ਇਸ ਹਸਪਤਾਲ ਵਿਚ 14 AI ਡਾਕਟਰਸ ਤੇ 4 ਨਰਸ ਹਨ। ਇਹ ਡਾਕਟਰ ਰੋਜ਼ਾਨਾ 3 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦਾ ਵਰਚੂਅਲ ਇਲਾਜ ਕਰਨ ਵਿਚ ਸਮਰੱਥ ਹੈ ਇਨ੍ਹਾਂ ਡਾਕਟਰਾਂ ਨੂੰ ਬੀਮਾਰੀਆਂ ਪਛਾਣਨ, ਉਨ੍ਹਾਂ ਦਾ ਟ੍ਰੀਟਮੈਂਟ ਪਲਾਨ ਬਣਾਉਣ ਤੇ ਨਰਸ ਨੂੰ ਮਰੀਜ਼ਾਂ ਦਾ ਰੋਜ਼ਾਨਾ ਸਪੋਰਟ ਕਰਨ ਦੇ ਮਕਸਦ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਹ ਡਾਕਟਰਸ ਤੇ ਨਰਸ ਲਾਰਜ ਲੈਂਗਵੇਜ ਦੀ ਮਦਦ ਨਾਲ ਆਟੋਨਾਮਸ ਤਰੀਕੇ ਨਾਲ ਚੱਲਦੇ ਹਨ।

Spread the love