ਵਿਆਹ ਤੋਂ ਤੀਜੇ ਦਿਨ ਹੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਤਿੰਨ ਦਿਨ ਪਹਿਲਾਂ ਵਿਆਹੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਦੇ ਨੌਜਵਾਨ ਸਨਮਜੀਤ ਸਿੰਘ ਦੀ ਕਾਰ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਨੌਜਵਾਨ ਬਠਿੰਡਾ ਪਿੰਡ ਕੋਟਭਾਈ ( ਗਿੱਦੜਬਾਹਾ) ਵਾਪਸ ਜਾ ਰਿਹਾ ਸੀ ਕਿ ਕਾਰ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ’ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਇਲਾਕੇ ਵਿਚ ਸੋਗ ਦੀ ਲਹਿਰ ਹੈ।

Spread the love