ਇਹ ਸਿਰਫ ਇੱਕ ਟਰੇਲਰ ਹੈ,ਅੱਗੇ-ਅੱਗੇ ਹੋਰ ਵੀ ਬਹੁਤ ਕੁਝ ਹੋਣਾ-ਕੁੰਵਰ ਵਿਜੈ ਪ੍ਰਤਾਪ

ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ’ਤੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਵੀ ਪ੍ਰਤੀਕਿਰਿਆ ਆਈ ਹੈ।ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ, “ਅਕਾਲ ਤਖ਼ਤ ਸਾਹਿਬ ਤੋਂ ਆਏ ਫ਼ੈਸਲੇ ਨਾਲ ਦੇਸ਼-ਵਿਦੇਸ਼ ਰਹਿੰਦੇ ਸਿੱਖਾਂ ਨੂੰ ਥੋੜ੍ਹੀ ਬਹੁਤ ਤਾਂ ਖੁਸ਼ੀ ਹੋਈ ਹੋਵੇਗੀ। ਇਸ ਕਾਰਵਾਈ ਵਿੱਚ ਜਿਨ੍ਹਾਂ ਨੂੰ ਮੈਂ ਦੋਸ਼ੀ ਪਰਿਵਾਰ ਕਹਿੰਦਾ ਹੁੰਦਾ ਸੀ, ਉਨ੍ਹਾਂ ਨੇ ਆਪਣਾ ਜ਼ੁਲਮ ਕਬੂਲ ਕੀਤਾ ਹੈ।”ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ,“ਮੈਂ ਜੋ-ਜੋ ਰਿਪੋਰਟ ਵਿੱਚ ਲਿਖਿਆ ਸੀ, ਉਹੀ ਸਭ ਇਨ੍ਹਾਂ ਨੇ ਕਬੂਲ ਕੀਤਾ ਹੈ, ਫਿਰ ਇਸ ਰਿਪੋਰਟ ਵਿੱਚ ਕੀ ਗਲਤ ਸੀ, ਜਿਸ ਨੂੰ ਖਾਰਿਜ ਕਰਾ ਦਿੱਤਾ ਗਿਆ। ਅਕਾਲ ਤਖ਼ਤ ਸਾਹਿਬ ਦੀ ਇਹ ਕਾਰਵਾਈ ਸਿਰਫ ਇੱਕ ਟਰੇਲਰ ਹੈ, ਅੱਗੇ-ਅੱਗੇ ਹੋਰ ਵੀ ਬਹੁਤ ਕੁਝ ਹੋਣਾ ਹੈ।”

Spread the love