ਭਾਰਤ ’ਚ ਅਮਰੀਕੀ ਸਫ਼ਾਰਤਖ਼ਾਨੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਨੇ ਲਗਾਤਾਰ ਦੂਜੇ ਸਾਲ 10 ਲੱਖ ਤੋਂ ਜ਼ਿਆਦਾ ਗੈਰ-ਨਿਵਾਸੀ ਵੀਜ਼ਾ ਜਾਰੀ ਕੀਤੇ ਹਨ, ਜਿਸ ’ਚ ਰੀਕਾਰਡ ਗਿਣਤੀ ’ਚ ਵਿਜ਼ਟਰ ਵੀਜ਼ਾ ਵੀ ਸ਼ਾਮਲ ਹੈ। ਵਾਸ਼ਿੰਗਟਨ 2025 ਵਿਚ ਅਮਰੀਕਾ ਵਿਚ ਐਚ-1ਬੀ ਵੀਜ਼ਾ ਦੇ ਨਵੀਨੀਕਰਨ ਲਈ ਰਸਮੀ ਤੌਰ ’ਤੇ ਇਕ ਅਮਰੀਕੀ ਕੇਂਦਰ ਸਥਾਪਤ ਕਰਨ ਦੀ ਦਿਸ਼ਾ ਵਿਚ ਵੀ ਕੰਮ ਕਰ ਰਿਹਾ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਲਾਭ ਹੋਣ ਦੀ ਉਮੀਦ ਹੈ। ਸਫ਼ਾਰਤਖ਼ਾਨੇ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਪੰਜ ਗੁਣਾ ਵਾਧਾ ਹੋਇਆ ਹੈ ਅਤੇ 2024 ਦੇ ਪਹਿਲੇ 11 ਮਹੀਨਿਆਂ ਵਿਚ 20 ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦਾ ਦੌਰਾ ਕੀਤਾ, ਜੋ 2023 ਦੀ ਇਸੇ ਮਿਆਦ ਦੇ ਮੁਕਾਬਲੇ 26 ਫੀ ਸਦੀ ਵੱਧ ਹੈ।ਇਸ ਵਿਚ ਕਿਹਾ ਗਿਆ ਹੈ ਕਿ 50 ਲੱਖ ਤੋਂ ਵੱਧ ਭਾਰਤੀਆਂ ਕੋਲ ਪਹਿਲਾਂ ਹੀ ਅਮਰੀਕਾ ਦੀ ਯਾਤਰਾ ਕਰਨ ਲਈ ਗੈਰ-ਨਿਵਾਸੀ ਵੀਜ਼ਾ ਹੈ ਅਤੇ ਮਿਸ਼ਨ ਹਰ ਰੋਜ਼ ਹਜ਼ਾਰਾਂ ਹੋਰ ਵੀਜ਼ਾ ਜਾਰੀ ਕਰਦਾ ਹੈ। ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਵਿਚ ਅਮਰੀਕੀ ਮਿਸ਼ਨ ਨੇ ਲਗਾਤਾਰ ਦੂਜੇ ਸਾਲ 10 ਲੱਖ ਤੋਂ ਵੱਧ ਗੈਰ-ਨਿਵਾਸੀ ਵੀਜ਼ਾ ਜਾਰੀ ਕੀਤੇ ਹਨ, ਜਿਸ ਵਿਚ ਰੀਕਾਰਡ ਗਿਣਤੀ ਵਿਚ ਵਿਜ਼ਟਰ ਵੀਜ਼ਾ ਸ਼ਾਮਲ ਹਨ, ਜੋ ਸੈਰ-ਸਪਾਟਾ, ਕਾਰੋਬਾਰ ਅਤੇ ਸਿੱਖਿਆ ਲਈ ਅਮਰੀਕਾ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਭਾਰੀ ਮੰਗ ਨੂੰ ਦਰਸਾਉਂਦਾ ਹੈ। ”