ਟੋਰਾਂਟੋ ਪੁਲਿਸ ਨੇ ਇੱਕ ਧੋਖਾਧੜੀ ਦੇ ਸਿਲਸਿਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਦੋ ਵਿਅਕਤੀਆਂ ਦੀ ਭਾਲ ਜਾਰੀ ਹੈ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਕ ਪਿਤਾ ਤੇ ਉਸਦੀ ਧੀ ਤੋਂ 18,000 ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ।ਪੁਲਿਸ ਨੇ ਦੱਸਿਆ ਕਿ 29 ਮਈ ਨੂੰ ਪਿਤਾ ਅਤੇ ਬੇਟੀ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸਨੇ ਆਪਣੇ ਆਪ ਨੂੰ ਬੈਂਕ ਕਰਮਚਾਰੀ ਦਸਦਿਆਂ ਕਿਹਾ ਕਿ ਉਨ੍ਹਾਂ ਦੇ ਬੈਂਕ ਕਾਰਡ ਨਾਲ ਛੇੜਛਾੜ ਹੋਈ ਹੈ। ਇਸ ਲਈ ਤੁਰੰਤ ਆਪਣਾ ਬੈਂਕ ਖਾਤਾ ਬੰਦ ਕਰਨ ਦੀ ਜ਼ਰੂਰਤ ਹੈ।ਜਿਵੇਂ-ਜਿਵੇਂ ਦੋਸ਼ੀ ਬੈਂਕ ਜਾਣਕਾਰੀ ਮੰਗਦੇ ਗਏ ਉਵੇਂ ਹੀ ਪਿਤਾ ਉਨ੍ਹਾਂ ਨੂੰ ਦਿੰਦਾ ਰਿਹਾ। ਪੁਲਿਸ ਨੇ ਕਿਹਾ ਕਿ ਕੁੱਝ ਸਮੇਂ ਬਾਅਦ, ਇੱਕ ਅਣਪਛਾਤਾ ਵਿਅਕਤੀ ਪੀੜਤ ਦੇ ਘਰ ਇੱਕ ਕਾਲੀ ਟੇਸਲਾ ਕਾਰ ਵਿੱਚ ਉਸਦੇ ਅਤੇ ਉਸਦੀ ਬੇਟੀ ਦੇ ਬੈਂਕ ਕਾਰਡ ਲੈਣ ਆਇਆ।ਅਗਲੇ ਕੁੱਝ ਦਿਨਾਂ ਵਿੱਚ ਵਿਅਕਤੀ ਅਤੇ ਉਸਦੀ ਬੇਟੀ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕੱਢ ਲਏ ਗਏ ਹਨ । ਉਦੋਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ।