ਲੁਧਿਆਣਾ ‘ਚ ਰੀਲਾਂ ਬਣਾਉਣ ਵਾਲੇ ਚੱਕੇ ਪੁਲਿਸ ਨੇ

ਲੁਧਿਆਣਾ ‘ਚ ਪੁਲਿਸ ਨੇ ਦੇਰ ਰਾਤ ਪੁਲ ‘ਤੇ ਆਪਣੀ ਜਾਨ ਖ਼ਤਰੇ ‘ਚ ਪਾ ਕੇ ਵੀਡੀਓ ਬਣਾਉਣ ਵਾਲੇ ਮੁੰਡੇ ਕੁੜੀਆਂ ‘ਤੇ ਛਾਪੇ ਮਾਰਿਆ। ਥਾਣਾ ਕੋਤਵਾਲੀ ਦੀ ਪੁਲਿਸ ਨੇ ਜਗਰਾਉਂ ਪੁਲ ਤੋਂ ਸਲੇਮ ਟਾਬਰੀ ਵੱਲ ਜਾਣ ਵਾਲੇ ਐਲੀਵੇਟਿਡ ਪੁਲ ’ਤੇ ਕਲਾਕ ਟਾਵਰ ਦੇ ਸਾਹਮਣੇ ਵੀਡੀਓ ਬਣਾਉਣ ਵਾਲੇ ਤਿੰਨ ਨੌਜਵਾਨਾਂ ਅਤੇ ਇੱਕ ਲੜਕੀ ਨੂੰ ਕਾਬੂ ਕੀਤਾ ਹੈ।ਲੜਕੀ ਆਪਣੇ ਪਿਤਾ ਦੇ ਨਾਲ ਸੀ। ਉਸ ਦੇ ਪਿਤਾ ਨੇ ਪੁਲਿਸ ਤੋਂ ਮੁਆਫੀ ਮੰਗੀ। ਇਸ ‘ਤੇ ਪੁਲਿਸ ਨੇ ਲੜਕੀ ਨੂੰ ਛੱਡ ਦਿੱਤਾ। ਦੱਸ ਦਈਏ ਕਿ ਇਸ ਪੁਲ ‘ਤੇ ਰੋਜ਼ਾਨਾ ਕਰੀਬ 50 ਤੋਂ 70 ਪ੍ਰਭਾਵਕ ਵੀਡੀਓ ਬਣਾਉਂਦੇ ਹਨ। ਨੌਜਵਾਨਾਂ ਨੂੰ ਪੁਲ ਦੇ ਦੋਵੇਂ ਪਾਸਿਓਂ ਘੇਰ ਕੇ ਫੜ ਲਿਆ ਗਿਆ।

Spread the love