ਰਾਜੀਵ ਗਾਂਧੀ ਹੱਤਿਆ ਕਾਂਡ ਦੇ ਤਿੰਨ ਦੋਸ਼ੀ ਸ੍ਰੀਲੰਕਾ ਪਰਤੇ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਤਿੰਨੇ ਦੋਸ਼ੀ ਅੱਜ ਸ੍ਰੀਲੰਕਾ ਪਰਤ ਗਏ। ਤਿੰਨੋਂ ਦੋਸ਼ੀ ਲੰਕਾ ਦੇ ਨਾਗਰਿਕ ਹਨ। ਮੁਰੂਗਨ ਉਰਫ ਸ੍ਰੀਹਰਨ, ਜੈਕੁਮਾਰ ਅਤੇ ਰਾਬਰਟ ਪੇਅਸ ਸ੍ਰੀਲੰਕਾ ਦੇ ਜਹਾਜ਼ ਰਾਹੀਂ ਆਪਣੇ ਦੇਸ਼ ਲਈ ਰਵਾਨਾ ਹੋਏ। ਨਵੰਬਰ 2022 ਵਿੱਚ ਸੁਪਰੀਮ ਕੋਰਟ ਨੇ ਇਸ ਕਤਲ ਕੇਸ ਵਿੱਚ ਸੱਤ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਸੀ, ਜਿਸ ਵਿੱਚ ਇਹ ਤਿੰਨ ਲੰਕਾ ਦੇ ਨਾਗਰਿਕ ਸਨ। ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਨੂੰ ਤਿਰੂਚਿਰਾਪੱਲੀ ਦੇ ਵਿਸ਼ੇਸ਼ ਕੈਂਪ ਵਿੱਚ ਰੱਖਿਆ ਗਿਆ ਸੀ। ਉਹ ਬੀਤੀ ਰਾਤ ਇੱਥੇ ਪੁੱਜੇ ਅਤੇ ਅੱਜ ਕੋਲੰਬੋ ਲਈ ਰਵਾਨਾ ਹੋ ਗਏ।

Spread the love