ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਜੀਆਂ ਦੇ ਕਾਤਲ ਪੰਜਾਬੀ ਟਰੱਕ ਡਰਾਇਵਰ ਨੂੰ ਮੌਤ ਦੀ ਸ਼ਜਾ

ਨਿਊਯਾਰਕ, 15 ਮਈ (ਰਾਜ ਗੋਗਨਾ)- ਅਮਰੀਕਾ ਦੇ ਓਹੀਓ ਸੂਬੇ ਵਿੱਚ ਇੱਕ ਤਿੰਨ ਜੱਜਾਂ ਦੇ ਪੈਨਲ ਨੇ ਸੰਨ 2019 ਵਿੱਚ ਆਪਣੀ ਪਤਨੀ ਅਤੇ ਤਿੰਨ ਸਹੁਰਿਆਂ ਦੇ ਕਤਲ ਲਈ ਚੱਲ ਰਹੇ ਇੱਕ ਮੁਕੱਦਮੇ ਵਿੱਚ ਮੰਗਲਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਬੀਤੇਂ ਦਿਨ ਮੰਗਲਵਾਰ ਨੂੰ ਬਟਲਰ ਕਾਉਂਟੀ ਕਾਮਨ ਪਲੀਜ਼ ਕੋਰਟ ਦੇ ਜੱਜਾਂ ਨੇ ਦੋ ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ (41) ਨੂੰ ਮੌਤ ਦੀ ਸਜ਼ਾ ਸੁਣਾਈ। ਉਨ੍ਹਾਂ ਨੇ ਕਥਿਤ ਤੌਰ ‘ਤੇ ਗੁਰਪ੍ਰੀਤ ਸਿੰਘ ਨੂੰ ਉਸ ਦੀ ਪਤਨੀ ਸ਼ਲਿੰਦਰਜੀਤ ਕੌਰ (39) ਅਤੇ ਤਿੰਨ ਸਹੁਰਿਆਂ ਦੇ ਗੰਭੀਰ ਕਤਲ ਦੇ ਚਾਰ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਵੱਲੋਂ ਪਰਿਵਾਰ ਦੇ ਮਾਰੇ ਗਏ ਮੈਂਬਰਾਂ ਵਿੱਚ ਉਸ ਨੇ ਆਪਣੀ ਪਤਨੀ ਸ਼ਲਿੰਦਰਜੀਤ ਕੌਰ ਅਤੇ ਉਸ ਦੇ 62 ਸਾਲਾ ਪਿਤਾ ਹਕੀਕਤ ਸਿੰਘ, 59 ਸਾਲਾ ਮਾਂ ਪਰਮਜੀਤ ਕੌਰ ਅਤੇ 58 ਸਾਲਾ ਮਾਸੀ ਅਮਰਜੀਤ ਕੌਰ ਸ਼ਾਮਲ ਸਨ। ਹੈਮਿਲਟਨ ਕਾਉਂਟੀ ਦੇ ਚੀਫ ਡਿਪਟੀ ਕੋਰੋਨਰ ਡਾ. ਕੈਰਨ ਲੂਮਨ ਨੇ ਦੱਸਿਆ, ਉਨ੍ਹਾਂ ਦੀ ਹੱਤਿਆ ਲੰਘੀ 28 ਅਪ੍ਰੈਲ, 2019 ਨੂੰ ਕੀਤੀ ਗਈ ਸੀ।ਦੂਜੇ ਪਾਸੇ ਚਾਰ ਕਤਲਾਂ ਦੇ ਮਕਸਦ ਬਾਰੇ ਸਰਕਾਰੀ ਵਕੀਲਾਂ ਨੇ ਕਿਹਾ ਕਿਸੇ ਗੈਰ ਅੋਰਤ ਨਾਲ ਸਬੰਧ ਅਤੇ ਪਤਨੀ ਨਾਲ ਰਿਸ਼ਤੇ ਵਿੱਚ ਵਿਗਾੜ ਇਹ ਦਿਲ ਦਹਿਲਾਉਣ ਵਾਲੀ ਵਾਰਦਾਤ ਦਾ ਕਾਰਨ ਸੀ।ੳਹਾਇੳ ਰਾਜ ਦੀ ਬਟਲਰ ਕਾਉਂਟੀ ਦੇ ਜੱਜ ਕੀਥ ਸਪੈਥ,ਗ੍ਰੈਗੇਰੀ ਹਾਵਰਡ, ਗ੍ਰੈਗ .ਐਸ.ਸਟੀਫਨਜ਼, ਦੇ 3 ਮੈਂਬਰੀ ਪੈਨਲ ਨੇ ਮੰਗਲਵਾਰ 14 ਮਈ ਨੂੰ ਨੂੰ ਹੈਮਿਲਟਨ ਵਿੱਚ ਬਟਲਰ ਕਾਉਟੀ ਕਾਮਨ ਪਲੀਜ ਕੋਰਟ ਵਿੱਚ ਗੁਰਪ੍ਰੀਤ ਸਿੰਘ ਨੂੰ ਮੋਤ ਦੀ ਸ਼ਜਾ ਸੁਣਾਈ।ਜਿਸ ਵੱਲੋਂ 2019 ਵਿੱਚ ਆਪਣੇ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰਨ ਲਈ ਸਾਰੇ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ।ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਹੈ।ਪੇਸ਼ੇ ਵੱਲੋਂ ਉਹ ਇੱਕ ਡਰਾਈਵਰ ਹੈ। ਨੂੰ ਸੁਣਾਈ ਮੋਤ ਦੀ ਸ਼ਜਾ

 

Spread the love