ਆਤਮਘਾਤੀ ਬੰ.ਬ ਧਮਾਕੇ ’ਚ ਮੰਤਰੀ ਸਣੇ 3 ਹਲਾਕ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਆਤਮਘਾਤੀ ਬੰਬ ਧਮਾਕੇ ਵਿੱਚ ਤਾਲਿਬਾਨ ਸਰਕਾਰ ਵਿੱਚ ਸ਼ਰਨਾਰਥੀ ਮਾਮਲਿਆਂ ਬਾਰੇ ਮੰਤਰੀ ਅਤੇ ਦੋ ਹੋਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੰਤਰਾਲੇ ਦੇ ਅੰਦਰ ਹੋਏ ਧਮਾਕੇ ਵਿੱਚ ਸ਼ਰਨਾਰਥੀ ਮਾਮਲਿਆਂ ਬਾਰੇ ਮੰਤਰੀ ਖਲੀਲ ਹੱਕਾਨੀ ਦੀ ਮੌਤ ਹੋਈ ਹੈ। ਖਲੀਲ ਹੱਕਾਨੀ ਤਾਲਿਬਾਨ ਸਰਕਾਰ ਵਿੱਚ ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਦਾ ਕਰੀਬੀ ਰਿਸ਼ਤੇਦਾਰ ਸੀ।

Spread the love