ਕੈਬਨਿਟ ਮੰਤਰੀ ਅਨਮੋਲ ਗਗਨ ਮਾਨ “ਟੂਰਿਜਮ ਮੇਲੇ, ਚੋ ਸ਼ਮੂਲੀਅਤ ਲਈ 24 ਤੋਂ ਸਪੇਨ ਦੌਰੇ ਤੇ 

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ “ਟੂਰਿਜਮ ਮੇਲੇ, ਚੋ ਸ਼ਮੂਲੀਅਤ ਲਈ 24 ਤੋਂ ਸਪੇਨ ਦੌਰੇ ਤੇ

ਮਿਲਾਨ ਇਟਲੀ 21 ਜਨਵਰੀ (ਸਾਬੀ ਚੀਨੀਆ ) ਸਪੇਨ ਦੇ ਸ਼ਹਿਰ ਮੈਡਰਿਡ ਵਿੱਚ ਹੋਣ ਵਾਲੇ “ ਟੂਰਿਜ਼ਮ ਮੇਲੇ , ਵਿਚ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਨ ਲਈ ਟੂਰਿਜ਼ਮ ਅਤੇ ਇੰਨਵੈਸਟਮੈਂਟ ਪਰਮੋਸ਼ਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ 24 ਜਨਵਰੀ ਤੋਂ 28 ਤੱਕ ਸਪੇਨ ਦੌਰੇ ਤੇ ਪਹੁੱਚ ਰਹੇ ਹਨ । ਪੰਜਾਬ ਸਰਕਾਰ ਵੱਲੋ ਸੈਰ ਸਪਾਟੇ ਵਿੱਚ ਤੇਜ਼ੀ ਲਾਉਣ ਅਤੇ ਕਾਰੋਬਾਰ ਵਧਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਨੇ । ਮੈਡਿਰਟ ਵਿਖੇ ਹੋਣ ਵਾਲੇ ਇਸ ਟੂਰਜਿਮ ਮੇਲੇ ਵਿੱਚ ਵੱਖ ਵੱਖ ਦੇਸ਼ਾਂ ਤੋ ਲੋਕ ਹਿੱਸਾ ਲੈਣ ਲਈ ਪਹੁੱਚ ਰਹੇ ਹਨ ।

ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਨ , ਆਰ ,ਆਈ ਸਭਾ ਜਰਮਨੀ ਦੇ ਪ੍ਰਧਾਨ ਸੁਖਵੰਤ ਸਿੰਘ ਪੱਡਾ ਨੇ ਦੱਸਿਆ ਕਿ ਚਾਰ ਦਿਨਾਂ ਦੇ ਦੌਰੇ ਤੇ ਸਪੇਨ ਪਹੁੱਚ ਰਹੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਪੰਜਾਬ ਸਰਕਾਰ ਦੀ ਨੁੰਮਾਇੰਗੀ ਕਰਨਗੇ ਅਤੇ ਉਸ ਤੋਂ ਇਲਾਵਾ ਯੂਰਪ ਦੇ ਵੱਖ ਵੱਖ ਦੇਸ਼ਾਂ ਇਟਲੀ, ਫਰਾਂਸ, ਜਰਮਨੀ, ਸਪੇਨ, ਬੈਲਜੀਅਮ ਵਿੱਚ ਵੱਸਦੇ ਪੰਜਾਬੀਆ ਨੂੰ ਮਿਲਕੇ ਉਨਾਂ ਨੂੰ ਪੰਜਾਬ ਵਿੱਚ ਕਾਰੋਬਾਰ ਖੋਲਣ ਲਈ ਉਤਿਸ਼ਾਹਿਤ ਕਰਨਗੇ ਉਨਾਂ ਦੱਸਿਆ ਕਿ ਕੈਬਨਿਟ ਮੰਤਰੀ ਦੇ ਇਸ ਦੌਰੇ ਨੂੰ ਲੈਕੇ ਯੂਰਪ ਵਿਚ ਵੱਸਦੇ ਪੰਜਾਬੀਆ ਵਿਚ ਭਾਰੀ ਉਤਿਸ਼ਾਹ ਹੈ ਅਤੇ ਸਪੇਨ ਪਹੁੱਚਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ । ਇਸ ਵਫ਼ਦ ਨਾਲ ਸ੍ਰੀ ਬਾਲ ਮੁਕੰਦ ਸ਼ਰਮਾ ਚੇਅਰਮੈਨ ਤੇ ਮੈਨਿਜੰਗ ਡਾਇਰੈਕਟਰ,ਵਰਗੋ ਪ੍ਰੋਜੈਕਟ ਆਪਣੇ ਨਾਲ ਇਕ ਪ੍ਰਾਈਵੇਟ ਵਫ਼ਦ ਲੈਕੇ ਯੂਰਪ ਦਾ ਦੌਰਾ ਕਰਨਗੇ ।

Spread the love