ਰਾਜ ਆਫ਼ਤ ਪ੍ਰਬੰਧਨ ਅਥਾਰਟੀ (State Disaster Management Authority) ਵੱਲੋਂ ਧੌਲਾਧਰ ਪਹਾੜੀਆਂ ’ਚ ਚਲਾਏ ਗਏ ਇਕ ਬਚਾਅ ਅਪਰੇਸ਼ਨ ਦੌਰਾਨ ਬਰਤਾਨੀਆ (UK) ਦੇ ਇਕ ਨਾਗਰਿਕ ਰਾਬਰਟ ਜੌਨ (UK national, Robert John) ਨੂੰ ਬਚਾ ਲਿਆ ਗਿਆ ਪਰ ਇਸ ਦੌਰਾਨ ਯੂਕੇ ਦੇ ਹੀ ਇਕ ਹੋਰ ਨਾਗਰਿਕ ਹਾਵਰਡ ਥਾਮਸ ਹੈਰੀ (UK national, Howard Thomas Harry) ਦੀ ਲਾਸ਼ ਬਰਾਮਦ ਕੀਤੀ ਗਈ ਹੈ।ਐਸਪੀ ਐਸਡੀਆਰਐਫ ਅਰਜੀਤ ਸੇਨ (SP SDRF Arjit Sen) ਨੇ ਦੱਸਿਆ ਕਿ 16 ਫਰਵਰੀ ਨੂੰ ਸ਼ਾਮ 6 ਵਜੇ ਦੇ ਕਰੀਬ ਕੰਟਰੋਲ ਰੂਮ ਐਚਪੀਐਸਡੀਆਰਐਫ ਕਾਂਗੜਾ ਯੂਨਿਟ ਨੂੰ ਕਾਂਗੜਾ ਪ੍ਰਸ਼ਾਸਨ ਤੋਂ ਦੋ ਜ਼ਖਮੀ ਸੈਲਾਨੀਆਂ ਨੂੰ ਬਚਾਉਣ ਦੀ ਲੋੜ ਬਾਰੇ ਜਾਣਕਾਰੀ ਮਿਲੀ। ਇਹ ਦੋਵੇਂ ਬਰਤਾਨਵੀ ਨਾਗਰਿਕ ਸਨ, ਜੋ ਤਹਿਸੀਲ ਧਰਮਸ਼ਾਲਾ ਦੇ ਖਾਨਿਆਰਾ, ਥਾਥਰੀ ਦੇ ਨੇੜੇ ਟਰੈਕਿੰਗ ਕਰ ਰਹੇ ਸਨ।ਸ਼ਾਮ 6.30 ਵਜੇ 10 ਕਰਮਚਾਰੀਆਂ ਦੀ ਇੱਕ ਬਚਾਅ ਟੀਮ ਤਾਇਨਾਤ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਥਥਰੀ ਪਾਵਰ ਪ੍ਰੋਜੈਕਟ ਤੋਂ ਆਪਣੀ ਟਰੈਕਿੰਗ ਸ਼ੁਰੂ ਕੀਤੀ। ਡ੍ਰਿਟੋ ਕੈਫੇ (Dritto Café) ਪਹੁੰਚਣ ਤੋਂ ਬਾਅਦ, ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਪੀੜਤ ਬਹੁਤ ਮੁਸ਼ਕਲ ਭਰੇ ਹਾਲਾਤ ਵਿਚ ਹੋਰ 4 ਕਿਲੋਮੀਟਰ ਉੱਪਰ ਫਸੇ ਹੋਏ ਹਨ।ਚਾਰ ਘੰਟੇ ਦੀ ਟਰੈਕਿੰਗ ਤੋਂ ਬਾਅਦ, ਟੀਮ ਨੇ ਰਾਤ 10.30 ਵਜੇ ਪੀੜਤਾਂ ਨੂੰ ਲੱਭਿਆ, ਜਿਨ੍ਹਾਂ ਵਿੱਚ ਇੱਕ ਟ੍ਰੈਕਰ ਦੀ ਹਾਲਤ ਗੰਭੀਰ ਸੀ। ਉਨ੍ਹਾਂ ਨੇ ਨਾਜ਼ੁਕ ਟ੍ਰੈਕਰ ਨੂੰ ਇੱਕ ਸਟ੍ਰੈਚਰ ‘ਤੇ ਸੁਰੱਖਿਅਤ ਕੀਤਾ ਅਤੇ ਉਸ ਦੇ ਸਾਥੀ ਟ੍ਰੈਕਰ ਦੇ ਨਾਲ ਚੁਣੌਤੀਪੂਰਨ ਉਤਰਾਈ ਸ਼ੁਰੂ ਕੀਤੀ। ਇਸ ਮੌਕੇ ਰਸਤੇ ਦੇ ਹਾਲਾਤ ਬਹੁਤ ਹੀ ਔਖੇ ਤੇ ਖ਼ਤਰਨਾਕ ਸਨ।ਇਸ ਦੌਰਾਨ ਜ਼ੋਰਦਾਰ ਕੋਸ਼ਿਸ਼ਾਂ ਦੇ ਬਾਵਜੂਦ ਹਾਵਰਡ ਥਾਮਸ ਹੈਰੀ ਨੂੰ ਬਚਾਇਆ ਨਾ ਜਾ ਸਕਿਆ ਕਿਉਂਕਿ ਜ਼ੋਨਲ ਹਸਪਤਾਲ ਧਰਮਸ਼ਾਲਾ (Zonal Hospital, Dharamsala) ਪੁੱਜਣ ’ਤੇ ਡਾਕਟਰਾਂ ਨੇ ਹੈਰੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਉਸ ਦਾ ਦੋਸਤ ਜੌਨ ਰੌਬਰਟ ਠੀਕ ਠਕ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿਚ ਅਗਲੇਰੀ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
