ਨਿਊਯਾਰਕ ਸਿਟੀ ਪਾਰਕ ਵਿੱਚ 4 ਜੁਲਾਈ ਦੀ ਪਾਰਟੀ ਮਨਾਉਣ ਵਾਲੀ ਭੀੜ ਤੇ ਸ਼ਰਾਬੀ ਡਰਾਈਵਰ ਦੁਆਰਾ ਚਾੜਿਆ ਟਰੱਕ , ਤਿੰਨ ਦੀ ਮੌ.ਤ

ਨਿਊਯਾਰਕ, 5 ਜੁਲਾਈ (ਰਾਜ ਗੋਗਨਾ)- ਅਧਿਕਾਰੀਆਂ ਨੇ ਦੱਸਿਆ ਕਿ 4 ਜੁਲਾਈ ਵੀਰਵਾਰ ਨੂੰ ਨਿਊਯਾਰਕ ਸਿਟੀ ਪਾਰਕ ‘ਚ ਪਾਰਟੀ ਮਨਾ ਰਹੀ ਇਕ ਭੀੜ ਨਾਲ ਪਿਕਅਪ ਟਰੱਕ ਟਕਰਾਅ ਜਾਣ ‘ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।ਪੁਲਿਸ ਨੇ ਦੱਸਿਆ ਕਿ ਇੱਕ ਪਿਕਅਪ ਟਰੱਕ ਜਿਸ ਨੂੰ ਉਸ ਦਾ ਡਰਾਈਵਰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਜੋ ਇੱਕ ਚੌਰਾਹੇ ਵਿੱਚੋਂ ਲੰਘਿਆ,ਅਤੇ ਫੁੱਟਪਾਥ ਉੱਤੇ ਚੜ੍ਹ ਗਿਆ ਅਤੇ ਮੈਨਹਟਨ ਦੇ ਕੋਰਲੀਅਰਜ਼ ਹੁੱਕ ਪਾਰਕ ਵਿੱਚ ਰਾਤ ਦੇ 8:55 ਵਜੇ ਦੇ ਕਰੀਬ ਅਮਰੀਕਾ ਦਾ ਅਜ਼ਾਦੀ ਦਿਵਸ ਤੇ ਪਾਰਟੀ ਮਨਾ ਰਹੀ ਭੀੜ ਨੂੰ ਟੱਕਰ ਮਾਰ ਦਿੱਤੀ।ਜਿਸ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਇਸ ਇਲਾਵਾ ਸੱਤ ਹੋਰ ਜ਼ਖਮੀ ਹੋ ਗਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਵਿੱਚੋਂ ਦੋ ਗੰਭੀਰ ਹਾਲਤ ਵਿੱਚ ਸਨ, ਤਿੰਨ ਦੀ ਹਾਲਤ ਗੰਭੀਰ ਹੈ।ਮੈਨਹਾਟਨ ਦੇ ਲੋਅਰ ਈਸਟ ਸਾਈਡ ‘ਤੇ ਪੂਰਬੀ ਨਦੀ ਦੇ ਕੋਲ ਇਹ ਪਾਰਕ, ​​ਸਥਿੱਤ ਹੈ।ਜੋ 4 ਜੁਲਾਈ ਦੀ ਇੱਕ ਸੁੰਦਰ ਸ਼ਾਮ ਨੂੰ ਮਨਾ ਰਹੇ ਪਰਿਵਾਰਾਂ ਨਾਲ ਭਰਿਆ ਹੋਇਆ ਸੀ,” ਨਿਊਯਾਰਕ ਪੁਲਿਸ ਵਿਭਾਗ ਦੇ ਮੁਖੀ ਜੈਫ ਮੈਡਰੀ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ।ਇਸ ਸੰਬੰਧ ਚ’ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਹ ਇੱਕ ਬਹੁਤ ਦੁਖਾਂਤ ਵਾਲੀ ਮੰਦਭਾਗੀ ਘਟਨਾ ਹੈ।ਜਦੋ ਇਹ ਹਾਦਸਾ ਵਾਪਰਿਆ ਪਰਿਵਾਰ ਬਾਰਬਿਕਯੂ ਕਰ ਰਹੇ ਸਨ ਅਤੇ ਅਜ਼ਾਦੀ ਦਿਵਸ ਦੀ ਸ਼ਾਮ ਦਾ ਆਨੰਦ ਲੈ ਰਹੇ ਸਨ।ਐਡਮਜ਼ ਨੇ ਕਿਹਾ, “ਮੁਢਲੀ ਜਾਂਚ ਦੇ ਆਧਾਰ ‘ਤੇ ਇਸ ਸਮੇਂ ਅਜਿਹਾ ਲੱਗਦਾ ਹੈ ਕਿ ਡਰਾਈਵਰ ਪ੍ਰਭਾਵਿਤ ਸੀ।” “ਇਹ ਬਹੁਤ ਜਲਦੀ ਹੈ। ਅਸੀਂ ਪੂਰੀ ਜਾਂਚ ਕਰਨ ਜਾ ਰਹੇ ਹਾਂ। ਅਧਿਕਾਰੀਆਂ ਨੇ ਕਿਹਾ ਕਿ “ਕੁਝ ਅਲਕੋਹਲ ਦੀ ਬਦਬੂ ਆਈ,ਸੀ ਪਰ ਅਸੀਂ ਅਜੇ ਵੀ ਟੈਸਟ ਕਰਨ ਦੀ ਪ੍ਰਕਿਰਿਆ ਵਿੱਚ ਰੁੱਝੇ ਹੋਏ ਹਾਂ ਡਰਾਈਵਰ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਜਾਰੀ ਨਹੀ ਕੀਤੀ ਗਈ।

Spread the love