ਟਰੰਪ ਦੀ ਕੈਬਨਿਟ ‘ਚ ਸ਼ਾਮਿਲ ਕਈ ਲੋਕਾਂ ਨੂੰ ਧਮਕੀ, FBI ਨੇ ਸ਼ੁਰੂ ਕੀਤੀ ਜਾਂਚ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਬਨਿਟ ‘ਚ ਨਿਯੁਕਤ ਕੀਤੇ ਗਏ ਕਈ ਉਮੀਦਵਾਰਾਂ ਨੂੰ ਬੰ.ਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਮਾਮਲੇ ਵਿੱਚ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਦਾਅਵਾ ਕੀਤਾ ਹੈ ਕਿ ਟਰੰਪ ਦੇ ਕੈਬਨਿਟ ਦੇ ਕਈ ਨਾਮਜ਼ਦ ਅਤੇ ਉਨ੍ਹਾਂ ਦੇ ਆਉਣ ਵਾਲੇ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤੇ ਗਏ ਲੋਕ ਬੰ.ਬ ਦੀ ਧਮਕੀ ਦਾ ਨਿਸ਼ਾਨਾ ਰਹੇ ਹਨ।ਧਮ.ਕੀਆਂ ਦੇਣ ਵਾਲਿਆਂ ਨੇ ਉਨ੍ਹਾਂ ਸਾਰਿਆਂ ਨੂੰ ਬੰ.ਬਾਂ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਹੈ। ਟਰੰਪ ਦੇ ਬੁਲਾਰੇ ਨੇ ਟਰੰਪ ਕੈਬਨਿਟ ਦੇ ਨਾਮਜ਼ਦ ਮੈਂਬਰਾਂ ਅਤੇ ਹੋਰਾਂ ਖਿਲਾਫ ਧਮਕੀਆਂ ਮਿਲਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਨ੍ਹਾਂ ਧਮ.ਕੀਆਂ ਵਿਰੁੱਧ ਕਾਰਵਾਈ ਕੀਤੀ ਹੈ। ਬੁਲਾਰੇ ਕੈਰੋਲਿਨ ਲੇਵਿਟ ਨੇ ਕਿਹਾ ਕਿ ਨਾਮਜ਼ਦ ਅਤੇ ਨਿਯੁਕਤ ਮੈਂਬਰਾਂ ਨੂੰ 2 ਦਿਨਾਂ ਤੋਂ ਧਮ.ਕੀਆਂ ਮਿਲ ਰਹੀਆਂ ਹਨ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਟਰੰਪ ਦੀ ਕੈਬਨਿਟ ਨੂੰ ਧਮਕੀਆਂ ਦੇਣ ਵਾਲੇ ਕੌਣ ਹਨ?

Spread the love