ਟਰੰਪ ਨੇ ਆਪਣੇ ਅਤੇ ਰਾਸ਼ਟਰਪਤੀ ਜੋ ਬਿਡੇਨ ਦੇ ਡਰੱਗ ਟੈਸਟ ਦੀ ਮੰਗ ਕੀਤੀ

ਵਾਸ਼ਿੰਗਟਨ, 26 ਜੂਨ (ਰਾਜ ਗੋਗਨਾ)-ਜੋ ਬਿਡੇਨ ਅਤੇ ਡੋਨਾਲਡ ਟਰੰਪ ਵਿਚਕਾਰ 27 ਜੂਨ ਨੂੰ ਚੋਣ ਬਹਿਸ ਹੋਵੇਗੀ। ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣੀਆਂ ਹਨ। ਕੁਝ ਸਮੇਂ ਬਾਅਦ ਚੋਣਾਂ ਦੇ ਨਤੀਜੇ ਵੀ ਸਾਹਮਣੇ ਆਉਣਗੇ। ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਬਣੇਗਾ। ਜੋ ਬਿਡੇਨ ਅਤੇ ਡੋਨਾਲਡ ਟਰੰਪ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣਨ ਲਈ ਚੋਣ ਮੈਦਾਨ ਵਿਚ ਆਹਮੋ-ਸਾਹਮਣੇ ਹਨ। ਜੋ ਬਿਡੇਨ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਹ ਉਮੀਦਵਾਰ ਹਨ।ਜਦਕਿ ਡੋਨਾਲਡ ਟਰੰਪ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹਨ। ਅਤੇ ਉਹ ਰਿਪਬਲਿਕ ਪਾਰਟੀ ਦੇ ਉਮੀਦਵਾਰ ਹਨ। ਦੋਵਾਂ ਵਿਚਾਲੇ 2020 ਵਿੱਚ ਵੀ ਚੋਣ ਲੜਾਈ ਹੋਈ ਸੀ, ਜਿਸ ਵਿੱਚ ਜੋ ਬਿਡੇਨ ਜਿੱਤੇ ਸਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ। ਇਸ ਵਾਰ ਵੀ ਦੋਵਾਂ ਵਿਚਾਲੇ ਚੋਣ ਜੰਗ ਹੈ। ਪਰ ਇਸ ਤੋਂ ਪਹਿਲਾਂ 27 ਜੂਨ ਅਤੇ 10 ਸਤੰਬਰ ਨੂੰ ਦੋਵਾਂ ਵਿਚਾਲੇ ਦੋ ਚੋਣ ਬਹਿਸ ਹੋਣਗੀਆਂ। ਪਰ ਇਸ ਤੋਂ ਪਹਿਲਾਂ ਟਰੰਪ ਨੇ ਇਕ ਵੱਡੀ ਮੰਗ ਉਠਾਈ ਹੈ।ਜਿਸ ਵਿੱਚ ਟਰੰਪ ਨੇ ਡਰੱਗ ਟੈਸਟ ਦੀ ਮੰਗ ਕੀਤੀ ਹੈ। ਟਰੰਪ ਨੇ 27 ਜੂਨ ਨੂੰ ਬਿਡੇਨ ਨਾਲ ਚੋਣ ਬਹਿਸ ਤੋਂ ਪਹਿਲਾਂ ਬਿਡੇਨ ਦੇ ਡਰੱਗ ਟੈਸਟ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਟਰੰਪ ਨੇ ਆਪਣੇ ਡਰੱਗ ਟੈਸਟ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਟਰੰਪ ਦਾ ਮੰਨਣਾ ਹੈ ਕਿ ਬਿਡੇਨ ਚੋਣ ਬਹਿਸ ਲਈ ਕਾਰਗੁਜ਼ਾਰੀ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ ਤਾਂ ਜੋ ਚੋਣ ਬਹਿਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਹੋ ਸਕੇ। ਇਸ ਲਈ ਟਰੰਪ ਇਸ ਬਹਿਸ ਤੋਂ ਪਹਿਲਾਂ ਡਰੱਗ ਟੈਸਟ ਚਾਹੁੰਦੇ ਹਨ ਅਤੇ ਖੁਦ ਆਪਣਾ ਡਰੱਗ ਟੈਸਟ ਕਰਵਾਉਣ ਲਈ ਤਿਆਰ ਹਨ।

Spread the love