ਟਰੰਪ ਨੇ ਦੂਜਾ ਕਾਰਜਕਾਲ ਕੀਤਾ ਸ਼ੁਰੂ

ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਟਰੰਪ ਨੇ ਕਈ ਕਾਰਜਕਾਰੀ ਫੈਸਲਿਆਂ ਦਾ ਐਲਾਨ ਕੀਤਾ ਅਤੇ ਕਿਹਾ ਕਿ ਅਮਰੀਕਾ ਦਾ “ਸੁਨਹਿਰੀ ਯੁੱਗ” ਹੁਣ ਸ਼ੁਰੂ ਹੁੰਦਾ ਹੈ।ਆਪਣੇ ਸਹੁੰ ਚੁੱਕਣ ਤੋਂ ਬਾਅਦ ਇੱਕ ਭਾਸ਼ਣ ਵਿੱਚ ਟਰੰਪ ਨੇ 20 ਜਨਵਰੀ ਨੂੰ ‘ਮੁਕਤੀ ਦਿਵਸ’ ਕਿਹਾ। ਉਨ੍ਹਾਂ ਕਿਹਾ ਕਿ ਹੁਣ ਅਮਰੀਕਾ ਲਈ ਚੰਗੇ ਦਿਨ ਸ਼ੁਰੂ ਹੋਣਗੇ ਅਤੇ ਬਦਲਾਅ “ਬਹੁਤ ਜਲਦੀ” ਆਵੇਗਾ।

Spread the love