ਟਰੰਪ ਅਮਰੀਕੀ ਇਤਿਹਾਸ ਵਿੱਚ ਪਹਿਲੇ ਅਜਿਹੇ ਰਾਸ਼ਟਰਪਤੀ , ਜਿਨ੍ਹਾਂ ਨੇ ਕਦੇ ਵੀ ਸ਼ਰਾਬ ਨਹੀਂ ਪੀਤੀ

ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਇਤਿਹਾਸ ਵਿੱਚ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਵੀ ਸ਼ਰਾਬ ਨਹੀਂ ਪੀਤੀ।ਜਾਰਜ ਡਬਲਯੂ ਬੁਸ਼ ਨੇ ਚਾਲੀ ਸਾਲ ਦੀ ਉਮਰ ਤੋਂ ਬਾਅਦ ਨਾ ਨਿੱਜੀ ਤੌਰ ‘ਤੇ ਸ਼ਰਾਬ ਪੀਤੀ ਅਤੇ ਨਾ ਹੀ ਪਾਰਟੀਆਂ ਵਿਚ ਪੀਂਦੇ ਸਨ। ਟਰੰਪ ਨੇ ਆਪਣੇ ਵੱਡੇ ਭਰਾ ਦੀ ਮੌਤ ਨੂੰ ਦੇਖ ਕੇ ਛੋਟੀ ਉਮਰ ਵਿਚ ਹੀ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਚੇਤ ਫੈਸਲਾ ਲਿਆ ਸੀ।ਅਸੀਂ ਪਹਿਲਾਂ ਵੀ ਕਈ ਵਾਰ ਲਿਖਿਆ ਹੈ ਕਿ ਅਲਕੋਹਲ ਡਰੱਗਸ ਦਾ ਗੇਟਵੇਅ ਹੈ। ਕਈ ਵਾਰ ਨਸ਼ੇ ਦੀ ਵਰਤੋਂ ਪਰਿਵਾਰ ਵਿੱਚ ਖ਼ਾਨਦਾਨੀ ਹੁੰਦੀ ਹੈ। ਪਿਤਾ ਨੂੰ ਸ਼ਰਾਬ ਦੀ ਆਦਤ ਹੈ ਅਤੇ ਪੁੱਤਰ ਸਖ਼ਤ ਨਸ਼ਿਆਂ ਵੱਲ ਭਟਕ ਜਾਂਦਾ ਹੈ। ਇਸ ਲਈ ਪੀਂਦੇ ਸਮੇਂ ਸੰਜਮ ਵਿੱਚ ਪੀਣਾ ਅਤੇ ਪ੍ਰਭਾਵ ਕਬੂਲਣ ਵਾਲੇ ਨੌਜਵਾਨਾਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ।ਜਦੋਂ 150 ਸਾਲ ਪਹਿਲਾਂ ਪੰਜਾਬ ਦੀਆਂ ਨਹਿਰਾਂ ਦੀਆਂ ਕਾਲੋਨੀਆਂ ਵਸਾਈਆਂ ਗਈਆਂ ਸਨ, ਤਾਂ ਅੰਗਰੇਜ਼ ਭਾਰਤ ਵਿੱਚ ਅੰਨ ਦੇ ਕਾਲ ਦੀ ਬਿਪਤਾ ਦਾ ਹੱਲ ਕਰਨਾ ਚਾਹੁੰਦੇ ਸਨ।ਅੰਗਰੇਜ਼ਾਂ ਨੇ ਚੜ੍ਹਦੇ ਪੰਜਾਬ ਦੇ ਕਿਸਾਨਾਂ ਨੂੰ 48 ਫੀਸਦੀ ਜ਼ਮੀਨ ਅਲਾਟ ਕੀਤੀ। ਹੋਰ ਸਮਰੱਥਾਵਾਂ ਵੇਖਣ ਤੋਂ ਪਹਿਲਾਂ ਉਹ ਇਹ ਤਸਦੀਕ ਕਰਦੇ ਸਨ ਕਿ ਉਨ੍ਹਾਂ ਕੋਲ ਖੇਤੀ ਦਾ ਤਜਰਬਾ ਸੀ। ਉਹ ਸਾਰੇ ਪਿੰਡ ਨੂੰ ਖੁੱਲ੍ਹੇ ਥਾਂ ਬੁਲਾਉਂਦੇ ਸਨ ਅਤੇ ਜ਼ਮੀਨ ਵੰਡਣ ਤੋਂ ਪਹਿਲਾਂ ਪਰਿਵਾਰਾਂ ਨੂੰ ਇਕੱਠੇ ਬੈਠਾਉਂਦੇ ਸਨ।ਪਹਿਲਾਂ ਉਹ ਹੱਥਾਂ ਨੂੰ ਵੇਖਦੇ ਸਨ ਅਤੇ ਤਸਦੀਕ ਕਰਦੇ ਸਨ ਕਿਉਹ ਤਕੜੇ ਅਤੇ ਸਖ਼ਤ ਸਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਹ ਖੇਤੀ ਕਰ ਰਹੇ ਸਨ ਅਤੇ ਪਸ਼ੂ ਪਾਲ ਰਹੇ ਸਨ।ਫਿਰ ਉਹ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਵੇਖਦੇ ਸਨ ਅਤੇ ਬੋਲਣ ਅਤੇ ਚਮੜੀ ਦੇ ਰੰਗ ਵਰਗੇ ਕੁਝ ਮਾਪਦੰਡਾਂ ਤੋਂ ਵੇਖਦੇ ਸਨ ਕਿ ਪਰਿਵਾਰ ਵਿੱਚ ਅਫੀਮ ਦੀ ਵਰਤੋਂ ਨਹੀਂ ਸੀ। ਬਾਕੀ ਇਤਿਹਾਸ ਅੱਗੇ ਵਿਸਥਾਰ ਨਾਲ ਲਿਖਾਂਗੇ।ਪੰਜਾਬ ਵਿੱਚ ਅੰਗਰੇਜ਼ ਨਸ਼ੇੜੀਆਂ ਦੇ ਟੱਬਰ ਨੂੰ ਜਮੀਨ ਨਹੀਂ ਸਨ ਦਿੰਦੇ। ਉਨ੍ਹਾਂ ਦੇ ਜਾਣ ਤੋਂ 75 ਸਾਲ ਬਾਅਦ ਡਰੱਗਸ ਖਿਲਾਫ ਰੌਲਾ ਪਾਉਂਦਿਆਂ-ਪਾਉਂਦਿਆਂ ਪੰਜਾਬ ਨਸ਼ੇੜੀ ਹੱਥਾਂ ਵਿੱਚ ਚਲਾ ਗਿਆ।

Spread the love