ਟਰੰਪ ਨੇ ਜੁੱਤੀਆਂ ਦਾ ਆਪਣਾ ਬ੍ਰਾਂਡ ਜਾਰੀ ਕੀਤਾ

ਫਿਲਾਡੇਲਫੀਆ, 19 ਫਰਵਰੀ (ਰਾਜ ਗੋਗਨਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਹੀ ਜੁੱਤਿਆਂ ਦਾ ਇੱਕ ਨਵਾਂ ਬ੍ਰਾਂਡ ਜਾਰੀ ਕੀਤਾ ਹੈ। ਉਨ੍ਹਾਂ ਵੱਲੋ ਲੰਘੇ ਐਤਵਾਰ ਨੂੰ ਪੇਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ਦੇ ਕਨਵੈਨਸ਼ਨ ਸੈਂਟਰ ਵਿੱਚ ਪੇਸ਼ ਕੀਤਾ ਗਿਆ।ਉਹਨਾਂ ਵੱਲੋਂ ਸੋਨੇ ਦੇ ਰੰਗ ਦੇ ਜੁੱਤੇ 399 ਡਾਲਰ ਦੇ ਵਿੱਚ ਔਨਲਾਈਨ ਉਪਲਬਧ ਹਨ। ਇਨ੍ਹਾਂ ਦੇ ਨਾਲ ਵਿਕਟਰੀ 47 ਨਾਂ ਦੇ ਇਕ ਸੈਂਟ ਵੀ ਜਾਰੀ ਕੀਤੇ ਗਏ।ਅਦਾਲਤ ਵੱਲੋਂ ਜਾਇਦਾਦ ਦੇ ਮੁੱਲ ਨੂੰ ਜ਼ਿਆਦਾ ਵਧਾਉਣ ਦੇ ਜੁਰਮ ਦੇ ਲਈ ਬੀਤੇਂ ਦਿਨੀਂ 35.5 ਮਿਲੀਅਨ ਡਾਲਰ ਦੇ ਭਾਰੀ ਜੁਰਮਾਨਾ ਲਗਾਏ ਜਾਣ ਤੋਂ ਅਗਲੇ ਦਿਨ ਹੀ ਸਾਬਕਾ ਰਾਸ਼ਟਰਪੀ ਟਰੰਪ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਡੋਨਾਲਡ ਟਰੰਪ ਨਵੰਬਰ ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਰਿੰਗ ‘ਚ ਉਤਰਨਗੇ।

Spread the love