ਟਰੰਪ ਨੇ US ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ

ਵਾਸ਼ਿੰਗਟਨ, 6 ਨਵੰਬਰ (ਰਾਜ ਗੋਗਨਾ )- ਅਮਰੀਕੀ ਚੋਣ ਨਤੀਜੇ 2024 ਅਮਰੀਕੀ ਮੀਡੀਆ ਦੁਆਰਾ ਇਹ ਘੋਸ਼ਣਾ ਕੀਤੀ ਗਈ ਹੈ ਕਿ ਡੋਨਾਲਡ ਟਰੰਪ ਨੇ 277 ਇਲੈਕਟੋਰਲ ਵੋਟਾਂ ਪ੍ਰਾਪਤ ਕਰਕੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਫਿਰ ਇਸ ਜਿੱਤ ਦੇ ਨਾਲ ਹੀ ਡੋਨਾਲਡ ਟਰੰਪ ਨੇ ਪਹਿਲਾ ਬਿਆਨ ਜਾਰੀਕਰਦੇ ਹੋਏ ਸਾਰੇ ਅਮਰੀਕੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਤੁਹਾਡੇ ਪਰਿਵਾਰ ਅਤੇ ਭਵਿੱਖ ਲਈ ਹਮੇਸ਼ਾ ਹੀ ਲੜਾਂਗਾ।ਉਹਨਾਂ ਕਿਹਾ ਕਿ ਇਸ ਪਲ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਸਿਆਸੀ ਪਲ ਮੰਨਿਆ ਜਾਂਦਾ ਹੈ।ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਸਮਰਥਕਾਂ ਵਿਚਕਾਰ ਪਹੁੰਚੇ। ਇੱਥੇ ਉਨ੍ਹਾਂ ਨੇ ਆਪਣੇ ਜਿੱਤ ਦੇ ਭਾਸ਼ਣ ਵਿੱਚ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਤਿਹਾਸ ਦਾ ਸਭ ਤੋਂ ਵੱਡਾ ਸਿਆਸੀ ਪਲ ਹੈ। ਇਹ ਮੇਰੀ ਜਿੱਤ ਨਹੀਂ ਹੈ। ਸਗੋਂ ਹਰ ਅਮਰੀਕੀ ਦੀ ਜਿੱਤ ਹੈ।ਅਮਰੀਕੀ ਚੋਣਾਂ ਦੇ ਇਤਿਹਾਸ ‘ਚ ਸਿਰਫ਼ ਦੋ ਵਾਰ ‘ਟਾਈ’ ਹੋਇਆ, ਜਾਣੋ ਅਜਿਹੀ ਸਥਿਤੀ ‘ਚ ਟਰੰਪ ਦੂਜੀ ਵਾਰ ਚੋਣ ਜਿੱਤੇ ਉਹਨਾਂ ਕਿਹਾ ਕਿ ਮੈਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ।ਜੋ ਅਸੀਂ ਸਭ ਨੁ ਇਕੱਠੇ ਮਿਲ ਕੇ ਅਜਿਹਾ ਕੀਤਾ ਹੈ। ਅਸੀਂ ਇਕ ਵਾਰ ਫਿਰ ਅਮਰੀਕਾ ਨੂੰ ਮਹਾਨ ਦੇਸ਼ ਬਣਾਵਾਂਗੇ। ਅਸੀਂ ਮਿਲ ਕੇ ਦੇਸ਼ ਦੀ ਹਰ ਸਮੱਸਿਆ ਦਾ ਹੱਲ ਕਰਾਂਗੇ। ਮੈਂ ਉਪ ਰਾਸ਼ਟਰਪਤੀ ਨੂੰ ਵੀ ਵਧਾਈ ਦਿੰਦਾ ਹਾਂ। ਅਸੀਂ ਦੇਸ਼ ਦੀਆਂ ਸਰਹੱਦਾਂ ਨੂੰ ਮਜ਼ਬੂਤ ​​ਕਰਾਂਗੇ। ਅਗਲੇ ਚਾਰ ਸਾਲ ਅਮਰੀਕਾ ਲਈ ਸੁਨਹਿਰੀ ਪਲ ਹੋਣ ਵਾਲੇ ਹਨ।ਉਹਨਾਂ ਐਲਾਨ ਮਸਕ ਦੀ ਵੀ ਪ੍ਰਸ਼ੰਸਾ ਕੀਤੀ।ਫਲੋਰਿਡਾ ਵਿੱਚ ਬੋਲਦਿਆਂ ਟਰੰਪ ਨੇ ਉਨ੍ਹਾਂ ਸਾਰੇ ਲੋਕਾਂ, ਪਰਿਵਾਰ, ਸੈਨੇਟਰਾਂ ਅਤੇ ਅਮਰੀਕੀ ਜਨਤਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਜਿੱਤ ਲਈ ਸਖ਼ਤ ਮਿਹਨਤ ਕੀਤੀ। ਟਰੰਪ ਨੇ ਆਪਣੇ ਭਾਸ਼ਨ ਵਿੱਚ ਛੇ ਮਿੰਟ ਲਈ ਐਲੋਨ ਮਸਕ ਦੀ ਤਾਰੀਫ਼ ਵੀ ਕੀਤੀ ਅਤੇ ਕਿਹਾ ਕਿ ਉਸਨੇ ਇੱਕ ਮਜ਼ਬੂਤ ​​ਮੁਹਿੰਮ ਚਲਾਈ। ਐਲੋਨ ਦੇ ਸਪੇਸ ਪ੍ਰੋਜੈਕਟ ਸਟਾਰ ਲਿੰਕ ਅਤੇ ਰਾਕੇਟ ਦੀ ਆਟੋਮੈਟਿਕ ਲੈਂਡਿੰਗ ਬਾਰੇ ਵੀ ਗੱਲ ਕੀਤੀ। ਟਰੰਪ ਨੇ ਕਿਹਾ, ‘ ਐਲੇਨ ਇਕ ਸੁਪਰ ਜੀਨਿਅਸ ਹੈ। ਸਾਨੂੰ ਅਜਿਹੇ ਸੁਪਰ ਜੀਨਿਅਸ ਨੂੰ ਬਚਾਉਣਾ ਚਾਹੀਦਾ ਹੈ। ਟਰੰਪ ਨੇ ਅਮਰੀਕਾ ਭਰ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ, ਜਿਨ੍ਹਾਂ ਨੇ ਆਪਣੀ ਜਿੱਤ ਲਈ ਸਖਤ ਮਿਹਨਤ ਕੀਤੀ, ਟਰੰਪ ਨੇ ਕਿਹਾ ਕਿ ‘ਉਨ੍ਹਾਂ ਦੀ ਸਖਤ ਮਿਹਨਤ ਨੇ ਮੇਰੀ ਜਿੱਤ ਸੰਭਵ ਕੀਤੀ ਹੈ। ਟਰੰਪ ਨੇ ਚੋਣ ਮੁਹਿੰਮ ਵਿੱਚ ਰਾਬਰਟ ਐਫ ਕੈਨੇਡੀ ਜੂਨੀਅਰ ਦੇ ਪ੍ਰਦਰਸ਼ਨ ਦੀ ਵੀ ਤਾਰੀਫ਼ ਕੀਤੀ।ਟਰੰਪ ਨੇ ਕਿਹਾ ਮੇਰੇ ਸਮੇਂ ਦੌਰਾਨ ਕੋਈ ਜੰਗ ਨਹੀਂ ਹੋਈ ਅਤੇ ਆਈਐਸਆਈਐਸਆਈ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਅਸੀਂ 9 ਹਜ਼ਾਰ ਦੀ ਰੈਲੀ ਕੀਤੀ। ਬਹੁਤ ਸਾਰੇ ਲੋਕਾਂ ਦੀਆਂ ਦੁਆਵਾਂ ਸਦਕਾ ਮੇਰੀ ਜਾਨ ਬਚ ਗਈ। ਮੈਨੂੰ ਤੁਹਾਡੇ ਲਈ ਕੰਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅਮਰੀਕਾ ਅਤੇ ਅਮਰੀਕੀਆਂ ਦੀ ਰੱਖਿਆ ਕਰਨਾ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਅਤੇ ਅਸੀਂ ਇਸ ਨੂੰ ਮਿਲ ਕੇ ਨਿਭਾਵਾਂਗੇ। ਅਸੀਂ ਪਹਿਲਾਂ ਅਮਰੀਕਾ ਦੇ ਸਿਧਾਂਤ ਨੂੰ ਅੱਗੇ ਵਧਾਵਾਂਗੇ ਅਤੇ ਅਮਰੀਕਾ ਨੂੰ ਮਹਾਨ ਬਣਾਵਾਂਗੇ।

Spread the love