ਟਰੰਪ ਤੇ ਹਮਲੇ ਮਗਰੋ ਫਿਰ ਰੈਲੀ ਦੌਰਾਨ ਨੌਜਵਾਨ ਨੇ ਸਟੇਜ ‘ਤੇ ਚੜ੍ਹਨ ਦੀ ਕੀਤੀ ਕੋਸ਼ਿਸ਼

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਦੀ ਸੁਰੱਖਿਆ ‘ਚ ਇਕ ਵਾਰ ਫਿਰ ਢਿੱਲ ਪੈ ਗਈ ਹੈ। ਪੈਨਸਿਲਵੇਨੀਆ ਦੇ ਜੌਹਨਸਟਾਊਨ ‘ਚ ਸ਼ੁੱਕਰਵਾਰ ਨੂੰ ਹੋਈ ਆਪਣੀ ਮੀਟਿੰਗ ਦੌਰਾਨ ਇੱਕ ਨੌਜਵਾਨ ਨੇ ਸੁਰੱਖਿਆ ਘੇਰਾ ਪਾਰ ਕਰਕੇ ਸਟੇਜ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਸਟੇਜ ‘ਤੇ ਪਹੁੰਚਣ ਤੋਂ ਰੋਕਿਆ ਅਤੇ ਉਸ ਨੂੰ ਫੜ ਲਿਆ।ਸੁਰੱਖਿਆ ਕਰਮੀਆਂ ਨੇ ਤੁਰੰਤ ਨੌਜਵਾਨਾਂ ਨੂੰ ਘੇਰ ਲਿਆ ਅਤੇ ਫਿਲਹਾਲ ਨੌਜਵਾਨਾਂ ਦੇ ਇਰਾਦਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਨੌਜਵਾਨਾਂ ਕੋਲ ਕੋਈ ਹਥਿਆਰ ਸੀ ਜਾਂ ਨਹੀਂ।

Spread the love