‘ਸੁਨਾਮੀ ਟਰੇਨ ਡਿਜ਼ਾਸਟਰ’ : ਦੁਨੀਆ ਦਾ ਸਭ ਤੋਂ ਭਿਆਨਕ ਰੇਲ ਹਾਦਸਾ, 1700 ਮੌਤਾਂ

2004 ਵਿੱਚ ਸ਼੍ਰੀਲੰਕਾ ਵਿੱਚ ਰੇਲ ਹਾਦਸਾ ਵਾਪਰਿਆ ਸੀ ਅਤੇ ਇਸਨੂੰ ‘ਸੁਨਾਮੀ ਟਰੇਨ ਡਿਜ਼ਾਸਟਰ’ ਵਜੋਂ ਜਾਣਿਆ ਜਾਂਦਾ ਹੈ। 26 ਦਸੰਬਰ, 2004 ਨੂੰ ਹਿੰਦ ਮਹਾਸਾਗਰ ਵਿੱਚ ਇੱਕ ਵੱਡਾ ਭੂਚਾਲ ਆਇਆ, ਜਿਸਦੀ ਤੀਬਰਤਾ 9.1–9.3 ਮਾਪੀ ਗਈ। ਇਹ ਭੂਚਾਲ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ਵਿੱਚੋਂ ਇੱਕ ਸੀ। ਇਸ ਭੂਚਾਲ ਕਾਰਨ ਆਈ ਸੁਨਾਮੀ ਨੇ ਸ਼੍ਰੀਲੰਕਾ ਸਮੇਤ ਕਈ ਦੇਸ਼ਾਂ ਵਿੱਚ ਭਾਰੀ ਤਬਾਹੀ ਮਚਾਈ। ਸਮੁੰਦਰ ਦੀ ਰਾਣੀ, ਜਿਸ ਨੂੰ ਓਸ਼ਨ ਕਵੀਨ ਐਕਸਪ੍ਰੈਸ ਵੀ ਕਿਹਾ ਜਾਂਦਾ ਹੈ, ਇੱਕ ਯਾਤਰੀ ਰੇਲਗੱਡੀ ਸੁਨਾਮੀ ਦੀ ਮਾਰ ਹੇਠ ਆ ਗਈ। ਕੋਲੰਬੋ ਤੋਂ ਗਾਲੇ ਜਾ ਰਹੀ ਸੀ ਟਰੇਨ ਇਹ ਟਰੇਨ ਰਾਜਧਾਨੀ ਕੋਲੰਬੋ ਤੋਂ ਗਾਲੇ ਵੱਲ ਜਾ ਰਹੀ ਸੀ ਅਤੇ ਇਸ ‘ਚ ਕਰੀਬ 1700 ਯਾਤਰੀ ਸਵਾਰ ਸਨ। ਜਦੋਂ ਟਰੇਨ ਪਰਾਲੀਆ ਪਿੰਡ ਪਹੁੰਚੀ ਤਾਂ ਅਚਾਨਕ ਸੁਨਾਮੀ ਦੀਆਂ ਵੱਡੀਆਂ ਲਹਿਰਾਂ ਤੱਟ ਨਾਲ ਟਕਰਾ ਗਈਆਂ। ਰੇਲਗੱਡੀ ਨੂੰ ਪਹਿਲੀ ਲਹਿਰ ਨੇ ਪ੍ਰਭਾਵਿਤ ਕੀਤਾ। ਇਸ ਦੇ ਨਾਲ ਹੀ ਆਲੇ-ਦੁਆਲੇ ਦੀ ਬਸਤੀ ਵਿਚ ਹੜ੍ਹ ਆ ਗਿਆ। ਕੁਝ ਮਿੰਟਾਂ ਬਾਅਦ, ਦੂਜੀ ਤੇ ਤੀਜੀ ਲਹਿਰ ਵੀ ਆ ਗਈ, ਜੋ ਪਹਿਲੀਆਂ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਸਨ। ਇਨ੍ਹਾਂ ਲਹਿਰਾਂ ਨੇ ਰੇਲਗੱਡੀ ਨੂੰ ਪਟੜੀ ਤੋਂ ਉਤਾਰ ਦਿੱਤਾ। ਇਸ ਭਿਆਨਕ ਹਾਦਸੇ ਨੇ ਪੂਰੇ ਦੇਸ਼ ਨੂੰ ਸੋਗ ਵਿੱਚ ਡੋਬ ਦਿੱਤਾ ਸੀ ।

Spread the love