ਇਟਲੀ ਦੀ ਧਰਤੀ ਤੇ ਆਣ ਵੱਸਿਆ ਦੂਜਾ ਪੰਜਾਬ ਹਰ ਪਾਸੇ ਦਸਤਾਰਾਂ ਹੀ ਦਸਤਾਰਾਂ

ਮਿਲਾਨ ਇਟਲੀ ( ਸਾਬੀ ਚੀਨੀਆ )- ਇਟਲੀ ਦੇ ਸ਼ਹਿਰ ਤੈਰਨੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਸੰਗਤਾਂ ਵੱਲੋਂ ਬੜੇ ਹੀ ਓੁਤਿਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21ਵਾਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ ਉਪਰੰਤ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਚੋਂ ਪਰਿਕਰਮਾ ਕਰਦਿਆਂ ਹੋਇਆਂ ਨਗਰ ਕੀਰਤਨ ਤੈਰਨੀ ਮੇਨ ਪਿਆਸੇ ( ਚੌਂਕ) ਵਿੱਚ ਪਹੁੰਚਿਆ ਜਿੱਥੇ ਕਿ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਹੋਇਆ ਸਵਾਗਤ ਕੀਤਾ ਗਿਆ ਇਸ ਮੌਕੇ ਨੌਜਵਾਨਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੇ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਨਾਲ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ ਅਤੇ ਆਏ ਹੋਏ ਜੱਥਿਆ ਵਿਚ ਜਥੇਦਾਰ ਗੁਰਭੇਜ ਸਿੰਘ ਅਨੰਦਪੁਰੀ , ਸਾਰੰਗੀ ਮਾਸਟਰ ਗੁਰਪ੍ਰੀਤ ਸਿੰਘ ਬਨੋਲੋਮੇਲਾ ਢਾਡੀ ਗੁਰਵਿੰਦਰ ਸਿੰਘ ਗੁਰ ਅਤੇ ਭਾਈ ਹਰਦੀਪ ਸਿੰਘ ਫਾਬਰੀਆਨੋ ਦੇ ਜੱਥਿਆ ਵੱਲੋ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ। ਉਪਰੰਤ ਗਤਕੇ ਵਾਲੇ ਸਿੰਘਾਂ ਦੁਆਰਾ ਗਤਕਾ ਕਲਾ ਦੇ ਜੌਹਰ ਵਿਖਾਏ ਗਏ ਨਗਰ ਕੀਰਤਨ ਦੇ ਅਲੌਕਿਕ ਨਜ਼ਾਰੇ ਵੇਖਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਟਲੀ ਦੀ ਧਰਤੀ ਤੇ ਦੂਜਾ ਪੰਜਾਬ ਆਣ ਵੱਸਿਆ ਹੋਵੇ । ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਅਰਦਾਸ ਮੌਕੇ ਪ੍ਰਬੰਧਕਾਂ ਵੱਲੋਂ ਬਾਹਰੋਂ ਆਈਆ ਹੋਈਆਂ ਹੋਰਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਨਾਲ ਸਨਮਾਨਿਤ ਕੀਤਾ ਗਿਆ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਥਾਂ ਥਾਂ ਛਬੀਲਾਂ ਵੀ ਲੱਗੀਆਂ ਹੋਈਆਂ ਸਨ । ਤੇ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Spread the love