ਟੀਵੀ ਜਗਤ ‘ਚ ਮਸ਼ਹੂਰ ਚਿਹਰਾ ਹਿਨਾ ਖਾਨ ਨੇ ਆਪਣੇ ਕਰੀਅਰ ‘ਚ ਘੱਟ ਸਮੇਂ ‘ਚ ਹੀ ਕਾਫੀ ਨਾਂ ਕਮਾਇਆ ਹੈ। ਉਹ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਵੀ ਅਭਿਨੇਤਰੀ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ ‘ਚ ਰਹੀ ਸੀ ਅਤੇ ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਵੀ ਦੱਸਿਆ ਸੀ ਪਰ ਇਸ ਵਾਰ ਅਭਿਨੇਤਰੀ ਗੰਭੀਰ ਬੀਮਾਰੀ ਦੀ ਲਪੇਟ ‘ਚ ਆ ਗਈ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਉਹ ਬ੍ਰੈਸਟ ਕੈਂਸਰ ਦੀ ਸ਼ਿਕਾਰ ਹੋ ਗਈ ਹੈ। ਅਦਾਕਾਰਾ ਨੇ ਇੱਕ ਬਿਆਨ ਜਾਰੀ ਕਰਕੇ ਇਹ ਦੁਖਦ ਖ਼ਬਰ ਸਾਂਝੀ ਕੀਤੀ ਹੈ। ਹਿਨਾ ਖਾਨ ਨੇ ਇੰਸਟਾਗ੍ਰਾਮ ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ – ਹੈਲੋ ਸਾਰਿਆਂ ਨੂੰ, ਹਾਲ ਹੀ ਦੀਆਂ ਅਫਵਾਹਾਂ ਦੇ ਮੱਦੇਨਜ਼ਰ, ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਮੈਂ ਛਾਤੀ ਦੇ ਕੈਂਸਰ ਦੀ ਤੀਜੀ ਸਟੇਜ ਦਾ ਸਾਹਮਣਾ ਕਰ ਰਹੀ ਹਾਂ।