ਲੁਧਿਆਣਾ ਦੇ ਕਾਰੋਬਾਰੀ ਨੂੰ ਅਗਵਾ ਕਰਨ ਵਾਲੇ ਦੋ ਗੈਂਗਸਟਰ ਦੋਰਾਹਾ ਨੇੜੇ ਪੁਲਿਸ ਮੁਕਾਬਲੇ ‘ਚ ਢੇਰ

7 ਨਵੰਬਰ ਨੂੰ ਸੱਤ ਗੈਂਗਸਟਰਾਂ ਨੇ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਸੰਭਵ ਜੈਨ ਨੂੰ ਕਿਡਨੈਪ ਕਰ ਲਿਆ ਸੀ। ਜਦੋਂ ਇਨ੍ਹਾਂ ਦੇ ਪਿੱਛੇ ਪੁਲਿਸ ਲੱਗ ਗਈ ਸੀ ਤਾਂ ਗੈਂਗਸਟਰਾਂ ਨੇ ਵਪਾਰੀ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਨੂੰ ਛੱਡ ਕੇ ਦੌਰ ਗਏ ਸਨ। ਅੱਜ ਦੋਰਾਹਾ ਦੇ ਟਿੱਬਾ ਪੁਲ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਇਹਨਾਂ ਚੋਂ ਦੋ ਗੈਂਗਸਟਰ ਮਾਰ ਦਿੱਤੇ ਹਨ। ਇਸ ਮੁਕਾਬਲੇ ਵਿੱਚ ਇਕ ਪੁਲਿਸ ਮੁਲਾਜ਼ਮ ਵੀ ਜਖਮੀ ਹੋ ਗਿਆ ਹੈ। ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਸੰਜੂ ਤੇ ਸੁਭਮ ਗੋਪੀ ਵਜੋਂ ਹੋਈ ਹੈ। ਸੰਭਵ ਜੈਨ ਨੂੰ ਕਿਡਨੈਪ ਕਰਨ ਵਾਲੇ 7 ਵਿਚੋਂ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

Spread the love