ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ‘ਤੇ ਵਡਾ ਹਾਦਸਾ ਹੋਣੋਂ ਟਲ ਗਿਆ। ਰਨਵੇ ‘ਤੇ ਇੰਡੀਗੋ ਦਾ ਏਅਰਕ੍ਰਾਫਟ ਲੈਂਡ ਕਰ ਰਿਹਾ ਸੀ ਜਦੋਂ ਕਿ ਇਸ ਦੇ ਠੀਕ ਅੱਗੇ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਦੀ ਤਿਆਰੀ ਵਿਚ ਸੀ। ਹਾਲਾਂਕਿ ਦੋਵੇਂ ਏਅਰਕ੍ਰਾਫਟ ਇਕ ਦੂਜੇ ਨਾ ਟਕਰਾਉਣ ਤੋਂ ਬਚ ਗਏ।ਮਾਮਲੇ ਵਿਚ ਡੀਜੀਸੀਏ ਨੇ ਪ੍ਰਤੀਕਿਰਿਆ ਦਿੰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰ ਟ੍ਰੈਫਿਕ ਕੰਟਰੋਲ ਦੇ ਇਕ ਅਧਿਕਾਰੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਮੁੰਬਈ ਤੋਂ ਤਿਰੁਵੰਤਪੁਰਮ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਲਈ ਤਿਆਰ ਸੀ। ਇਸੇ ਦੌਰਾਨ ਇੰਡੀਗੋ ਦੀ ਫਲਾਈਟ ਨੇ ਵੀ ਉਸੇ ਰਨਵੇ ‘ਤੇ ਲੈਂਡਿੰਗ ਕੀਤੀ। ਇੰਡੀਗੋ ਦੀ ਇਹ ਫਲਾਈਟ ਇੰਦੌਰ ਤੋਂ ਦਿੱਲੀ ਜਾ ਰਹੀ ਸੀ।ਮੁੰਬਈ ਤੇ ਦਿੱਲੀ ਦੇ ਬਿਜ਼ੀ ਏਅਰਪੋਰਟਸ ਹਨ। ਇਥੇ ਹਰ ਘੰਟੇ ਲਗਭਗ 46 ਫਲਾਈਟਾਂ ਟੇਕਆਫ ਲੈਂਡ ਕਰਦੀਆਂ ਹਨ। ਜੋ ਵੀਡੀਓ ਸਾਹਮਣੇ ਆਇਆ, ਉਸ ਵਿਚ ਦਿਖ ਰਿਹਾ ਹੈ ਕਿ ਵਿਜ਼ੀਬਿਲਟੀ ਕਾਫੀ ਸਾਫ ਹੈ। ਟੇਕਆਫ ਕਰਨ ਵਾਲਾ ਜਹਾਜ਼ ਰਫਤਾਰ ਫੜ ਚੁੱਕਾ ਸੀ ਜਦੋਂ ਕਿ ਦੂਜਾ ਪਲੇਨ ਰਨਵੇ ਨੂੰ ਟਚ ਕਰ ਚੁੱਕਾ ਸੀ। ਦੋਵੇਂ ਜਹਾਜ਼ਾਂ ਨੂੰ ਇਕ-ਦੂਜੇ ਰਨਵੇ ‘ਤੇ ਹੋਣ ਦੀ ਜਾਣਕਾਰੀ ਨਹੀਂ ਸੀ। ਦੋਵਾਂ ਦੀ ਸਪੀਡ ਘੱਟ ਹੁੰਦੀ ਤਾਂ ਸ਼ਾਇਦ ਹਾਦਸਾ ਹੋ ਸਕਦਾ ਸੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
