ਨਿਊਜਰਸੀ ‘ਚ ਦੋ ਪੰਜਾਬੀ ਭੈਣਾਂ ਨੂੰ ਮਾ.ਰੀਆ ਗੋਲੀਆਂ ਇੱਕ ਦੀ ਮੌ.ਤ ਦੂਜੀ ਗੰਭੀਰ ਜ਼ਖਮੀ

ਨਿਊਜਰਸੀ, 15 ਜੂਨ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਪੰਜਾਬੀਆ ਦੀ ਭਾਰੀ ਆਬਾਦੀ ਵਾਲੇ ਟਾਊਨ ਕਾਰਟਰੇਟ ਚ’ ਇਕ ਪੰਜਾਬੀ ਨੋਜਵਾਨ ਵੱਲੋ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਦੋ ਪੰਜਾਬੀ ਔਰਤਾਂ ਜੋ ਰਿਸ਼ਤੇ ਚ’ ਚਚੇਰਿਆਂ ਭੈਣਾਂ ਸਨ। ਜਿਹਨਾ ਦਾ ਪੰਜਾਬ ਤੋ ਸਬੰਧ ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਨਾਲ ਸੀ। ਜਿੰਨਾਂ ਵਿੱਚ ਜਸਵੀਰ ਕੋਰ ਨਾਮੀਂ 29 ਸਾਲਾ ਅੋਰਤ ਦੀ ਗੋਲੀਆਂ ਮਾਰ ਕੇ ਸਵੇਰ ਦੇ 10:00 ਕੁ ਵਜੇ ਦੇ ਸਮੇਂ ਹੱਤਿਆ ਕਰ ਦਿੱਤੀ।ਅਤੇ ਉਸ ਦੀ 20 ਸਾਲਾ ਦੀ ਚਚੇਰੀ ਭੈਣ ਨੂੰ ਗੰਭੀਰ ਰੂਪ ਚ’ਜ਼ਖਮੀ ਕਰ ਦਿੱਤਾ ਜੋ ਨਿਊਆਰਕ ( ਨਿਊਜਰਸੀ) ਦੇ ਹਸਪਤਾਲ ਵਿੱਖੇ ਦਾਖਲ ਹੈ। ਪੁਲਿਸ ਵੱਲੋ ਲੱਗੇ ਕੈਮਰਿਆਂ ਦੀ ਫੁਟੇਜ ਦੀ ਨਿਗਰਾਨੀ ਕਰਕੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਦੋਸ਼ੀ 19 ਸਾਲਾ ਗੌਰਵ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ। ਜੋ ਜੇਲ ਵਿੱਚ ਨਜ਼ਰਬੰਦ ਹੈ। ਜਿਸ ਨੂੰ ਬੀਤੇਂ ਦਿਨ ਵੀਰਵਾਰ ਦੁਪਹਿਰ ਨੂੰ ਮਿਡਲਸੈਕਸ ਕਾਉਂਟੀ ਦੇ ਕੋਰਟ ਵਿੱਚ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿਸ ਦੀ ਅੱਗਲੀ ਪੇਸ਼ੀ ਆਉਂਦੇ ਮੰਗਲਵਾਰ ਦੀ ਰੱਖੀ ਗਈ ਹੈ। ਕਾਰਟਰੇਟ ਟਾਊਨ ਵਿੱਚ ਇਸ ਘਾਤਕ ਗੋਲੀਬਾਰੀ ਵਿੱਚ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਰਕਾਰੀ ਵਕੀਲ ਦਾ ਕਹਿਣਾ ਹੈ ਨੋਜਵਾਨ ਗੋਰਵ ਗਿੱਲ ‘ਤੇ 29 ਸਾਲਾ ਜਸਵੀਰ ਕੌਰ ਅਤੇ ਉਸ ਦੀ 20 ਸਾਲਾ ਦੀ ਚਚੇਰੀ ਭੈਣ ਦੀ ਮੌਤ ਹੋਣ ਕਾਰਨ ਗੋਲੀ ਮਾਰਨ ਦੇ ਦੋਸ਼ ਹੈ। ਚਚੇਰੀ ਭੈਣ ਜਿਸਦੀ ਅਜੇ ਤੱਕ ਨਾਂ ਦੀ ਪਛਾਣ ਜਾਹਿਰ ਨਹੀ ਕੀਤੀ ਗਈ ਜੋ ਗੰਭੀਰ ਰੂਪ ਚ’ ਹਸਪਤਾਲ ਵਿੱਚ ਦਾਖਲ ਹੈ। ਮਿਡਲਸੈਕਸ ਕਾਉਂਟੀ ਦੇ ਪ੍ਰੌਸੀਕਿਊਟਰ ਦੇ ਦਫਤਰ ਦਾ ਕਹਿਣਾ ਹੈ ਕਿ ਸ਼ੱਕੀ ਦੋਸ਼ੀ ਗੌਰਵ ਗਿੱਲ ਕੈਂਟ, ਵਾਸ਼ਿੰਗਟਨ ਰਾਜ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਨੇ ਇਸ ਗੱਲ ਦਾ ਕੋਈ ਕਾਰਨ ਪੇਸ਼ ਨਹੀਂ ਕੀਤਾ ਹੈ ਕਿ ਉਸ ਨੇ ਕਥਿਤ ਤੌਰ ‘ਤੇ ਇਨ੍ਹਾਂ ਦੋ ਔਰਤਾਂ ਨੂੰ ਗੋਲੀ ਕਿਉਂ ਮਾਰੀ ਜਾਂ ਕਿ ਉਹ ਕਿਸੇ ਵੀ ਤਰੀਕੇ ਨਾਲ ਇਨ੍ਹਾਂ ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਭੈਣਾਂ ਕਾਰਟਰੇਟ ਟਾਊਨ ਦੇ ਰੂਜ਼ਵੈਲਟ ਐਵੇਨਿਊ ‘ਤੇ ਇਕ ਬਲਾਕ ਦੀ ਦੂਰੀ ਤੇ ਇਕ ਘਰ ਵਿਚ ਇਕੱਠਿਆ ਹੀ ਰਹਿੰਦੀਆਂ ਸਨ।ਮ੍ਰਿਤਕ ਜਸਵੀਰ ਕੋਰ ਵਿਆਹੀ ਹੋਈ ਸੀ। ਅਤੇ ਉਹ ਕਾਰਟਰੇਟ ਟਾਊਨ ਵਿੱਚ ਐਮਾਜ਼ਾਨ ਵਿੱਚ ਕੰਮ ਕਰਦੀ ਸੀ। ਉਸ ਦਾ ਪਤੀ ਇਕ ਟਰੱਕ ਡਰਾਈਵਰ ਹੈ ਅਤੇ ਗੋਲੀਬਾਰੀ ਦੇ ਸਮੇਂ ਉਹ ਘਰ ਤੋਂ ਬਾਹਰ ਸੀ। ਪੁਲਿਸ ਨੇ ਸ਼ੱਕੀ ਦੋਸ਼ੀ ਨੋਜਵਾਨ ਗੋਰਵ ਗਿੱਲ ਤੇ ਹੱਤਿਆ, ਹੱਤਿਆ ਦੀ ਕੋਸ਼ਿਸ਼ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਲਾਏ ਹਨ। ਦੋਸ਼ੀ ਗੋਰਵ ਗਿੱਲ ਦਾ ਪੰਜਾਬ ਦੇ ਨਕੋਦਰ ਖੇਤਰ ਦੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਦੇ ਨਾਲ ਹੈ।

Spread the love