ਆਸਟ੍ਰੇਲੀਆ ਦੇ ਕੁਈਨਜ਼ਲੈਂਡ ‘ਚ ਭਾਰਤੀ ਮੂਲ ਦੇ ਦੋ ਨੌਜਵਾਨ ਵਿਦਿਆਰਥੀ ਚੈਤਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਬੋਬਾ ਦੀ ਪ੍ਰਸਿੱਧ ਝਰਨੇ ਮਿਲਾ ਮਿਲਾ ਫਾਲਜ਼ ‘ਚ ਤੈਰਾਕੀ ਕਰਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ।ਇਸ ਹਫਤੇ ਦੀ ਸ਼ੁਰੂਆਤ ਵਿਚ ਡਿਟੈਕਟਿਵ ਇੰਸਪੈਕਟਰ ਜੇਸਨ ਸਮਿਥ ਨੇ ਸੈਲਾਨੀਆਂ ਨੂੰ ਸਿਰਫ ਉਨ੍ਹਾਂ ਖੇਤਰਾਂ ਵਿਚ ਤੈਰਨ ਦੀ ਚੇਤਾਵਨੀ ਦਿੱਤੀ ਸੀ ਜਿੱਥੇ ਉਨ੍ਹਾਂ ਨੂੰ ਯਕੀਨ ਸੀ ਕਿ ਉਹ ਸੁਰੱਖਿਅਤ ਤਰੀਕੇ ਨਾਲ ਅਜਿਹਾ ਕਰਨ ਦੀ ਸਮਰੱਥਾ ਰੱਖਦੇ ਹਨ। ਸਮਿਥ ਨੇ ਕਿਹਾ, “ਦੋ ਵਿਅਕਤੀ ਕਿਨਾਰੇ ਤੋਂ ਪਾਣੀ ਵਿੱਚ ਦਾਖਲ ਹੋਏ, ਉਨ੍ਹਾਂ ਨੇ ਪੱਥਰਾਂ ਤੋਂ ਛਾਲ ਨਹੀਂ ਮਾਰੀ। ਅਜਿਹਾ ਜਾਪਦਾ ਹੈ ਕਿ ਇੱਕ ਆਦਮੀ ਮੁਸ਼ਕਲ ਵਿੱਚ ਪੈ ਗਿਆ ਅਤੇ ਫਿਰ ਦੂਜਾ ਆਦਮੀ ਸਹਾਇਤਾ ਦੇਣ ਆਇਆ ਪਰ ਬਦਕਿਸਮਤੀ ਨਾਲ ਉਹ ਦੋਵੇਂ ਮਾਰੇ ਗਏ।’’ਉਨ੍ਹਾਂ ਕਿਹਾ ਕਿ ਮਦਦ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੀਜੇ ਵਿਅਕਤੀ ਦਾ ਸਦਮੇ ਅਤੇ ਠੰਢੇ ਤਾਪਮਾਨ ਦੇ ਸੰਪਰਕ ਵਿੱਚ ਆਉਣ ਕਾਰਨ ਮੌਕੇ ‘ਤੇ ਇਲਾਜ ਕੀਤਾ ਗਿਆ।
