ਏਲ ਪਾਸੋ ਵਿੱਚ ਯੂ. ਐਸ ਬਾਰਡਰ ਪੈਟਰੋਲ ਦੇ ਏਜੰਟਾਂ ਨੇ ਇੱਕ ਤਸਕਰੀ ਰਿੰਗ ਦਾ ਪਰਦਾਫਾਸ਼ ਕੀਤਾ 

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਛੁਪਾਉਣ ਲਈ ਅਪਾਰਟਮੈਂਟਾਂ ਦੀ ਵਰਤੋਂ ਕਰਦੇ ਸੀ

ਨਿਊਯਾਰਕ, 11 ਅਪ੍ਰੈਲ (ਰਾਜ ਗੋਗਨਾ)-ਯੂ.ਐਸ. ਬਾਰਡਰ ਪੈਟਰੋਲ ਚੀਫ ਜੇਸਨ ਓਵੇਸ ਨੇ ਏਲ ਪਾਸੋ ਵਿੱਚ ਯੂਐਸ ਬਾਰਡਰ ਪੈਟਰੋਲ ਦੇ ਏਜੰਟਾਂ ਨੇ ਬੀਤੇਂ ਦਿਨ ਇੱਕ ਤਸਕਰੀ ਰਿੰਗ ਦਾ ਪਰਦਾਫਾਸ਼ ਕੀਤਾ ਜੋ 27 ਪ੍ਰਵਾਸੀਆਂ ਨੂੰ ਛੁਪਾਉਣ ਲਈ ਅਪਾਰਟਮੈਂਟਾਂ ਦੀ ਵਰਤੋਂ ਕਰਦਾ ਸੀ, ਯੂਐਸਬੀਪੀ ਚੀਫ ਜੇਸਨ ਓਵੇਂਸ ਨੇ ਕਿਹਾ। ਚੀਫ ਓਵਨਜ਼ ਨੇ ਬੁੱਧਵਾਰ ਨੂੰ ਐਕਸ ‘ਤੇ ਜਾ ਕੇ ਇਸ ਦੀ ਘੋਸ਼ਣਾ ਕੀਤੀ ਹੈ। ਕਿ ਐਲ ਪਾਸੋ ਵਿੱਚ ਯੂਐਸਬੀਪੀ ਦੇ ਏਜੰਟਾਂ ਨੇ ਅਪ੍ਰੈਲ ਦੇ ਇਸ ਹਫ਼ਤੇ ਵਿੱਚ ਗੈਰਕਾਨੂੰਨੀ ਢੰਗ ਨਾਲ ਮਨੁੱਖੀ ਤਸਕਰੀ ਦੀ ਕਾਰਵਾਈ ਕਰਨ ਵਾਲੇ ਤਸਕਰੀ ਰਿੰਗ ਨੂੰ ਫੜਿਆ ਹੈ ਜਿੰਨਾਂ ਨੇ ਮੈਕਸੀਕੋ ਤੇ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਿਲ ਹੋਣਾ ਸੀ ।ੳਵੇਂਸ ਦੇ ਅਨੁਸਾਰ, ਏਜੰਟਾਂ ਨੇ ਦੇਖਿਆ ਕਿ ਤਸਕਰੀ ਦੀ ਰਿੰਗ ਨੇ 27 ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਘਰਾਂ ਵਿੱਚ ਰੱਖਿਆ ਸੀ।ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Spread the love