ਤਨਮਨ ਢੇਸੀ ਤੇ ਪ੍ਰੀਤ ਗਿੱਲ ਸਣੇ ਕਿਹੜੇ ਪੰਜਾਬੀ ਉਮੀਦਵਾਰ ਪਹੁੰਚ ਰਹੇ ਯੂਕੇ ਦੀ ਪਾਰਲੀਮੈਂਟ ਵਿੱਚ

ਲੇਬਰ ਪਾਰਟੀ 14 ਸਾਲਾਂ ਬਾਅਦ ਬ੍ਰਿਟੇਨ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਲੇਬਰ ਪਾਰਟੀ ਨੇ ਸਰਕਾਰ ਬਣਾਉਣ ਲਈ ਲੋੜੀਂਦੀਆਂ 326 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ।ਇਨ੍ਹਾਂ ਚੋਣਾਂ ਵਿੱਚ ਕਈ ਪੰਜਾਬੀ ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕੀਤੀ ਹੈ।
ਸਲੋਹ ਤੋਂ ਲੇਬਰ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਉਰਫ਼ ਤਨ ਢੇਸੀ ਜੇਤੂ ਰਹੇ ਹਨ। ਬਰਮਿੰਘਮ ਅਜਬੈਸਟਨ ਤੋਂ ਲੇਬਰ ਉਮੀਦਵਾਰ ਪ੍ਰੀਤ ਗਿੱਲ ਜੇਤੂ ਰਹੇ ਹਨ। ਫੇਲਥਾਮ ਅਤੇ ਹੇਸਟੋਨ ਤੋਂ ਲੇਬਰ ਉਮੀਦਵਾਰ ਸੀਮਾ ਮਲਹੋਤਰਾ ਜੇਤੂ ਰਹੇ ਹਨ। ਸਾਊਥ ਵੈਸਟ ਹਰਟਫੋਰਡਸ਼ਾਇਰ ਤੋਂ ਕੰਜ਼ਰਵੇਟਿਵ ਉਮੀਦਵਾਰ ਗਗਨ ਮੋਹਿੰਦਰਾ ਜੇਤੂ ਰਹੇ ਹਨ। ਗੁਰਿੰਦਰ ਸਿੰਘ ਜੋਸਨ, ਜੋ ਕਿ ਸਮਥਵਿਕ ਤੋਂ ਲੇਬਰ ਉਮੀਦਵਾਰ ਸਨ, ਜੇਤੂ ਰਹੇ ਹਨ।ਡੁਡਲੇ ਤੋਂ ਲੇਬਰ ਉਮੀਦਵਾਰ ਸੋਨੀਆ ਕੁਮਾਰ ਜੇਤੂ ਰਹੇ ਹਨ। ਇਲਫੋਰਡ ਸਾਊਥ ਤੋਂ ਲੇਬਰ ਉਮੀਦਵਾਰ ਜੱਸ ਅਠਵਾਲ ਜੇਤੂ ਰਹੇ ਹਨ। ਸਾਊਥੈਂਪਟਨ ਟੈਸਟ ਤੋਂ ਲੇਬਰ ਉਮੀਦਵਾਰ ਸਤਵੀਰ ਕੌਰ ਜੇਤੂ ਰਹੇ ਹਨ। ਹਡਰਸਫੀਲਡ ਤੋਂ ਲੇਬਰ ਉਮੀਦਵਾਰ ਹਰਪ੍ਰੀਤ ਉੱਪਲ ਜੇਤੂ ਰਹੇ ਹਨ। ਵੁਲਵਰਹੈਂਪਟਨ ਵੈਸਟ ਤੋਂ ਲੇਬਰ ਉਮੀਦਵਾਰ ਵਰਿੰਦਰ ਜੱਸ ਜੇਤੂ ਰਹੇ ਹਨ।

Spread the love