UK : ਗ੍ਰੈਜੂਏਟ ਰੂਟ ਵੀਜ਼ਾ ਰੱਦ ਕਰਨ ਦੀ ਯੋਜਨਾ ਕਾਰਨ ਸੂਨਕ ਕਰ ਰਹੇ ਨੇ ਵਿਰੋਧ ਦਾ ਸਾਹਮਣਾ

ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਬਰਤਾਨੀਆ ਦੇ ਪੋਸਟ ਸਟੱਡੀ ਵੀਜ਼ਾ ’ਤੇ ਰੋਕ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਵੀਜ਼ਾ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀ ਕੋਰਸ ਪੂਰਾ ਕਰਨ ਤੋਂ ਬਾਅਦ ਬਰਤਾਨੀਆ ਵਿੱਚ ਰੁਕਣ ਅਤੇ ਦੋ ਸਾਲਾਂ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਅੱਜ ਇਕ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੂਨਕ ਵੱਲੋਂ ਇਹ ਕਦਮ ਬਰਤਾਨੀਆ ਵਿੱਚ ਵਧ ਰਹੇ ਕਾਨੂੰਨੀ ਪਰਵਾਸ ਦੇ ਅੰਕੜਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਉਠਾਇਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਦੇ ਕੁਝ ਮੰਤਰੀਆਂ ਵੱਲੋਂ ਇਸ ਯੋਜਨਾ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ‘ਦਿ ਆਬਜ਼ਰਵਰ’ ਅਖ਼ਬਾਰ ਮੁਤਾਬਕ ਗ੍ਰੈਜੂਏਟ ਰੂਟ ਯੋਜਨਾ ਰੱਦ ਕਰਨ ਦੇ ਵਿਚਾਰ ਕਰ ਕੇ ਸੂਨਕ ਨੂੰ ਮੰਤਰੀ ਮੰਡਲ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਵਿਦਿਆਰਥੀਆਂ ਵੱਲੋਂ ਬਰਤਾਨਵੀ ਯੂਨੀਵਰਸਿਟੀਜ਼ ਨੂੰ ਚੁਣੇ ਜਾਣ ਪਿੱਛੇ ਇਹ ਵੀਜ਼ਾ ਹੀ ਮੁੱਖ ਕਾਰਕ ਹੈ।

Spread the love