ਅੰਡਰ-17: ਚਾਰ ਭਾਰਤੀ ਮਹਿਲਾ ਪਹਿਲਵਾਨ ਵਿਸ਼ਵ ਚੈਂਪੀਅਨ ਬਣੀਆਂ

ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਅਮਾਨ (ਜੌਰਡਨ) ‘ਚ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ’ਚ ਆਲਮੀ ਚੈਂਪੀਅਨ ਬਣਨ ਦਾ ਐਜਾਜ਼ ਹਾਸਲ ਕੀਤਾ ਹੈ। ਭਾਰਤ ਦੀਆਂ ਦੋ ਹੋਰ ਮਹਿਲਾ ਪਹਿਲਵਾਨ ਕਾਜਲ (69 ਕਿਲੋ) ਅਤੇ ਸ਼ਰੁਤਿਕਾ ਸ਼ਿਵਾਜ਼ੀ ਪਾਟਿਲ (46 ਕਿਲੋ) ਸ਼ੁੱਕਰਵਾਰ ਨੂੰ ਸੋਨ ਤਗਮੇ ਲਈ ਮੁਕਾਬਲਾ ਕਰਨਗੀਆਂ। ਭਾਰਤੀ ਮਹਿਲਾ ਪਹਿਲਵਾਨ ਅਦਿਤੀ ਕੁਮਾਰੀ(43 ਕਿਲੋ), ਨੇਹਾ (57 ਕਿਲੋ), ਪੁਲਕਿਤ (65 ਕਿਲੋ) ਤੇ ਮਾਨਸੀ (73 ਕਿਲੋ) ਨੇ ਇੱਥੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਪੋ-ਆਪਣੇ ਵਰਗ ’ਚ ਸੋਨ ਤਗ਼ਮੇ ਜਿੱਤੇ। ਟੂਰਨਾਮੈਂਟ ’ਚ ਭਾਰਤ ਨੇ ਗ੍ਰੀਕੋ ਰੋਮਨ ਸਟਾਈਲ ’ਚ ਵੀ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ ਰੌਣਕ ਦਹੀਆ ਤੇ ਸਾਈਨਾਥ ਪਾਰਧੀ (51 ਕਿਲੋ) ਜੇਤੂ ਰਹੇ।

Spread the love