ਹਾਥਰਸ ਸਤਿਸੰਗ ਦੌਰਾਨ ਭਗਦੜ ‘ਤੇ ਬਾਬਾ ਨਰਾਇਣ ਸਾਕਰ ਹਰੀ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਬਾਬਾ ਨੇ ਲੋਕਾਂ ਦੀਆਂ ਮੌਤਾਂ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪਰ ਇਸ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਇਸ ਨੂੰ ਕੁਝ ਸਮਾਜ ਵਿਰੋਧੀ ਅਨਸਰਾਂ ਦਾ ਹੱਥ ਕਰਾਰ ਦਿੱਤਾ ਹੈ।ਬਾਬੇ ਨੇ ਕਿਹਾ, ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਕੁਝ ਸਮਾਜ ਵਿਰੋਧੀ ਅਨਸਰਾਂ ਨੇ ਭਾਜੜ ਮਚਾਈ, ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਬਾਬਾ ਨੇ ਇਹ ਬਿਆਨ ਵਕੀਲ ਏਪੀ ਸਿੰਘ ਦੇ ਹਵਾਲੇ ਨਾਲ ਕੋਰਟ ਵਿੱਚ ਦਿੱਤਾ ਹੈ। ਹਾਥਰਸ ਹਾਦਸੇ ਵਿੱਚ ਹੁਣ ਤੱਕ 121 ਲੋਕਾਂ ਦੀ ਮੌਤ ਹੋ ਚੁੱਕੀ ਹੈ।