ਮੁਖ਼ਤਾਰ ਅੰਸਾਰੀ ਨੂੰ ਕੀਤਾ ਗਿਆ ਸਪੁਰਦ-ਏ-ਖ਼ਾਕ

ਮੁਖ਼ਤਾਰ ਅੰਸਾਰੀ ਦੀ ਦੇਹ ਨੂੰ ਗਾਜ਼ੀਪੁਰ ਜ਼ਿਲੇ ‘ਚ ਉਸ ਦੇ ਜੱਦੀ ਘਰ ਯੂਸਫ਼ਪੁਰ ਮੁਹੰਮਦਾਬਾਦ ਨੇੜੇ ਕਾਲੀਬਾਗ ਕਬਰਸਤਾਨ ‘ਚ ਸਖ਼ਤ ਸੁਰੱਖਿਆ ਹੇਠ ਦਫ਼ਨਾ ਦਿੱਤੀ ਗਈ। ਪਰਿਵਾਰਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਵੇਰੇ ਮੁਖ਼ਤਾਰ ਦੇ ਜੱਦੀ ਘਰ ਤੋਂ ਜਨਾਜ਼ਾ ਕੱਢਿਆ ਗਿਆ, ਜਿਸ ਵਿਚ ਉਸ ਦਾ ਸੰਸਦ ਮੈਂਬਰ ਭਰਾ ਅਫਜ਼ਲ ਅੰਸਾਰੀ, ਪੁੱਤਰ ਉਮਰ ਅੰਸਾਰੀ ਅਤੇ ਭਤੀਜੇ ਵਿਧਾਇਕ ਸੁਹੇਬ ਅੰਸਾਰੀ ਸਮੇਤ ਪਰਿਵਾਰਕ ਮੈਂਬਰ ਅਤੇ ਸਮਰਥਕ ਮੌਜੂਦ ਸਨ। ਉਸ ਦੇ ਵੱਡੇ ਭਰਾ ਅਤੇ ਸਾਬਕਾ ਵਿਧਾਇਕ ਸਿਗ਼ਬਤੁੱਲਾ ਅੰਸਾਰੀ ਸਮੇਤ ਪਰਿਵਾਰ ਅਤੇ ਰਿਸ਼ਤੇਦਾਰ ਵੀ ਜਨਾਜ਼ੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਭੀੜ ਨੇ ਨਾਅਰੇਬਾਜ਼ੀ ਵੀ ਕੀਤੀ।

Spread the love