ਫਿਲਮ ‘ਪੰਜਾਬ-95’ ਭਾਰਤ ’ਚ ਨਹੀਂ ਹੋਵੇਗੀ ਰਿਲੀਜ਼

ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ-95’ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਇਨ੍ਹਾਂ ਹੀ ਨਹੀਂ ਭਾਰਤ ’ਚ ਫਿਲਮ ਦੇ ਟੀਜ਼ਰ ਨੂੰ ਵੀ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ, ਜੋ ਕਿ ਇੱਕ ਦਲੇਰ ਅਤੇ ਸਮਰਪਿਤ ਮਨੁੱਖੀ ਅਧਿਕਾਰ ਕਾਰਕੁਨ ਸੀ।  ਕੁਝ ਸਮਾਂ ਪਹਿਲਾਂ ਹੀ ਦਿਲਜੀਤ ਦੋਸਾਂਝ ਨੇ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਤਰੀਕ ਦਾ ਐਲਾਨ ਕੀਤਾ ਸੀ। ਫਿਲਮ ਨੂੰ ਕੌਮਾਂਤਰੀ ਪੱਧਰ ਤੇ ਬਿਨਾ ਕੱਟ ਲਗਾਏ ਰਿਲੀਜ ਕੀਤਾ ਜਾਵੇਗਾ। ਪਰ ਇਹ ਫਿਲਮ ਭਾਰਤ ’ਚ ਰਿਲੀਜ ਨਹੀਂ ਹੋਵੇਗੀ। ਇਸ ਸਬੰਧੀ ਜਾਣਕਾਰੀ ਗਾਇਕ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ’ਤੇ ਦਿੱਤੀ।

Spread the love